ਕਰੋਨਾ ਵਾਇਰਸ ਖ਼ਤਮ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਇੱਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਹ ਵੀ ਕਿਹਾ ਜਾ ਰਿਹੈ ਕਿ ਕਰੋਨਾ ਅਜੇ ਖ਼ਤਮ ਨਹੀਂ ਹੋਇਆ ਹੈ।

ਉਧਰ ਵੈਕਸੀਨ ਦੀ ਪ੍ਰਕਿਿਰਆ ਨੂੰ ਵੀ ਤੇਜ਼ ਕੀਤਾ ਗਿਆ ਹੈ ਪਰ ਫਿਰ ਵੀ ਯੂਰਪ ਕੋਰੋਨਾ ਮਹਾਮਾਰੀ ਦਾ ਕੇਂਦਰ ਬਣਿਆ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਯੂਰਪ ‘ਚ ਪਿਛਲੇ ਮਹੀਨੇ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ 50 ਫ਼ੀਸਦ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਜਿਸ ਨਾਲ ਟੀਕਿਆਂ ਦੀ ਲੋੜੀਂਦੀ ਸਪਲਾਈ ਦੇ ਬਾਵਜੂਦ ਇਹ ਮਹਾਮਾਰੀ ਦਾ ਕੇਂਦਰ ਬਣਿਆ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਕਿਹਾ ਗਿਆ ਕਿ ਯੂਰਪ ਤੇ ਮੱਧ ਏਸ਼ੀਆ ਦੇ 53 ਦੇਸ਼ ਆਉਣ ਵਾਲੇ ਹਫਤਿਆਂ ‘ਚ ਕਰੋਨਾ ਵਾਇਰਸ ਮਹਾਮਾਰੀ ਦੇ ਪੁਨਰ ਉਤਥਾਨ ਦੇ ‘ਵਾਸਤਵਿਕ ਖ਼ਤਰੇ’ ਦਾ ਸਾਹਮਣਾ ਕਰ ਸਕਦੇ ਹਨ ਜੋ ਪਹਿਲਾਂ ਤੋਂ ਹੀ ਇਨਫੈਕਸ਼ਨ ਦੀ ਇਕ ਨਵੀਂ ਲਹਿਰ ਨਾਲ ਜੂਝ ਰਹੇ ਹਨ।

ਸੰਗਠਨ ਨੇ ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਇਕ ਹੋਰ ਲਹਿਰ ਦੇ ਖ਼ਤਰੇ ਦਾ ਸ਼ੱਕ ਪ੍ਰਗਟਾਇਆ ਹੈ।

ਡਬਲਯੂਐਚਓ ਦੇ ਐਮਰਜੈਂਸੀ ਦੇ ਮੁਖੀ ਡਾਕਟਰ ਮਾਈਕਲ ਰਿਆਨ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, ‘ਬਹੁਤ ਸਾਰੇ ਟੀਕੇ ਉਪਲਬਧ ਹੋ ਸਕਦੇ ਹਨ, ਪਰ ਵੈਕਸੀਨ ਦੀ ਵਰਤੋਂ ਪਹਿਲਾਂ ਵਾਂਗ ਨਹੀਂ ਰਹੀ ਹੈ।

ਸੰਗਠਨ ਨੇ ਯੂਰਪੀਅਨ ਅਧਿਕਾਰੀਆਂ ਨੂੰ ਕੋਰੋਨਾ ਟੀਕਾਕਰਨ ਵਿਚਲੇ ਪਾੜੇ ਨੂੰ ਪੂਰਾ ਕਰਨ ਲਈ ਕਿਹਾ।

ਹਾਲਾਂਕਿ, ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਐਡਹਾਨੋਮ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਆਪਣੀ ਆਬਾਦੀ ਦਾ 40 ਪ੍ਰਤੀਸ਼ਤ ਤੋਂ ਵੱਧ ਟੀਕਾ ਲਗਾਇਆ ਹੈ, ਉਨ੍ਹਾਂ ਨੂੰ ਆਪਣੀ ਕੋਰੋਨਾ ਖੁਰਾਕ ਵਿਕਾਸਸ਼ੀਲ ਦੇਸ਼ਾਂ ਨੂੰ ਦਾਨ ਕਰਨੀ ਚਾਹੀਦੀ ਹੈ ਕਿਉਂਕਿ ਅਜਿਹੇ ਦੇਸ਼ਾਂ ਵਿੱਚ ਪਹਿਲੀ ਕੋਰੋਨਾ ਵੈਕਸੀਨ ਵੀ ਮਿਲੀ ਹੈ।

ਇਸ ਦੇ ਨਾਲ ਹੀ, ਡਬਲਯੂਐਚਓ ਦੇ 53 ਦੇਸ਼ਾਂ ਦੇ ਯੂਰਪ ਖੇਤਰ ਦੇ ਨਿਰਦੇਸ਼ਕ ਡਾ. ਹੰਸ ਕਲੂਜ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਮੁੜ ਲਗਪਗ ਰਿਕਾਰਡ ਪੱਧਰ ਤਕ ਵਧਣੀ ਸ਼ੁਰੂ ਹੋ ਗਈ ਹੈ ਅਤੇ ਖੇਤਰ ਵਿੱਚ ਇਨਫੈਕਸ਼ਨ ਦੀ ਰਫ਼ਤਾਰ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ‘ਚ 53 ਦੇਸ਼ਾਂ ‘ਚ ਕੋਰੋਨਾ ਦੇ ਚੱਲਦੇ ਲੋਕਾਂ ਦੇ ਹਸਪਤਾਲ ‘ਚ ਭਰਤੀ ਹੋਣ ਦੀ ਦਰ ਦੁੱਗਣੀ ਤੋਂ ਜ਼ਿਆਦਾ ਵਧੀ ਹੈ ਤੇ ਜੇਕਰ ਇਹ ਸਥਿਤੀ ਜਾਰੀ ਰਹਿੰਦੀ ਹੈ ਤਾਂ ਖੇਤਰ ‘ਚ ਫਰਵਰੀ ਤਕ ਪੰਜ ਲੱਖ ਲੋਕਾਂ ਦੀ ਮਹਾਮਾਰੀ ਕਾਰਨ ਮੌਤ ਹੋ ਸਕਦੀ ਹੈ।

Spread the love