ਤਾਇਵਾਨ ਦੇ ਚੀਨ ‘ਚ ਚੱਲ ਰਿਹਾ ਤਣਾਅ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ।

ਤਾਇਵਾਨ ਨੇ ਆਪਣੀ ਹਵਾਈ ਫ਼ੌਜ ਵਿੱਚ ਐੱਫ-16 ਲੜਾਕੂ ਜਹਾਜ਼ਾਂ ਦੀ ਸਭ ਤੋਂ ਆਧੁਨਿਕ ਕਿਸਮ ਦੇ ਜਹਾਜ਼ ਤਾਇਨਾਤ ਕੀਤੇ ਹਨ।

ਚੀਨ ਵੱਲੋਂ ਲਗਾਤਾਰ ਧਮਕੀਆਂ ਦਾ ਸਾਹਮਣਾ ਕਰ ਰਹੇ ਸਵੈ-ਸਾਸ਼ਿਤ ਟਾਪੂ ਤਾਇਵਾਨ ਨੇ ਆਪਣੀ ਰੱਖਿਆ ਸਮਰੱਥਾ ਵਧਾਉਣ ਲਈ ਇਹ ਕਦਮ ਚੁੱਕਿਆ ਹੈ।

ਜ਼ਿਕਰਯੋਗ ਹੈ ਕਿ ਚੀਨ ਅਤੇ ਤਾਇਵਾਨ 1949 ਵਿੱਚ ਗ੍ਰਹਿ ਯੁੱਧ ਕਾਰਨ ਵੱਖ ਹੋ ਗਏ ਸਨ, ਪਰ ਚੀਨ ਨੇ ਦੁਬਾਰਾ ਇਸ ਟਾਪੂ ਨੂੰ ਆਪਣੇ ਨਾਲ ਜੋੜਨ ਲਈ ਜ਼ੋਰ ਲਾਉਣਾ ਨਹੀਂ ਛੱਡਿਆ।

ਉਧਰ ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਵੱਲੋਂ ਵੀਰਵਾਰ ਨੂੰ ਚਿਆਲੀ ਵਿੱਚ ਹਵਾਈ ਸੈਨਾ ਅੱਡੇ ’ਤੇ 64 ਆਧੁਨਿਕ ਐਫ-16ਵੀ ਲੜਾਕੂ ਜਹਾਜ਼ਾਂ ਨੂੰ ਬੇੜੇ ਵਿੱਚ ਸ਼ਾਮਲ ਕੀਤਾ।

ਇਹ ਜਹਾਜ਼ ਤਾਇਵਾਨ ਦੇ ਕੁੱਲ 141 ਐੱਫ-16 ਏ/ਬੀ ਜਹਾਜ਼ਾਂ, ਜੋ ਇਸ ਜਹਾਜ਼ ਦਾ ਪੁਰਾਣਾ ਮਾਡਲ ਹਨ, ਦਾ ਹਿੱਸਾ ਹਨ।

ਤਸਾਈ ਨੇ ਕਿਹਾ ਕਿ ਇਹ ਆਧੁਨਿਕ ਪ੍ਰਾਜੈਕਟ (ਜਹਾਜ਼) ਰੱਖਿਆ ਉਦਯੋਗ ਵਿੱਚ ਤਾਇਵਾਨ ਦੇ ਅਮਰੀਕਾ ਨਾਲ ਸਹਿਯੋਗ ਦੀ ਤਾਕਤ ਨੂੰ ਦਰਸਾਉਂਦਾ ਹੈ।

ਇਹ ਜਹਾਜ਼ ਅਜਿਹੇ ਸਮੇਂ ਹਵਾਈ ਫ਼ੌਜ ’ਚ ਸ਼ਾਮਲ ਕੀਤੇ ਗਏ ਹਨ ਜਦੋਂ ਇਸ ਟਾਪੂ ਦਾ ਦਰਜਾ ਅਮਰੀਕਾ-ਚੀਨ ਸਬੰਧਾਂ ਵਿਚਾਲੇ ਤਣਾਅ ਦਾ ਮੁੱਖ ਕਾਰਨ ਹੈ।

Spread the love