ਅਮਰੀਕਾ ਦੀ ਵਿਸਕਾਨਸਿਨ ਸਟੇਟ ਦੇ ਸ਼ਹਿਰ ਵਾਉਕੇਸ਼ਾ ਸ਼ਹਿਰ ਵਿਚ ਕ੍ਰਿਸਮਸ ਪਰੇਡ ਦੌਰਾਨ ਤੇਜ਼ ਰਫਤਾਰ ਨਾਲ ਕਾਰ ਚਲਾ ਰਹੇ ਨੌਜਵਾਨ ਨੇ ਲੋਕਾਂ ਨੂੰ ਦਰੜ ਦਿੱਤਾ ਜਿਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਲੋਕ ਜਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਮਿਲਵਾਕੀ ਦੇ ਵਾਉਕੇਸ਼ਾ ਸ਼ਹਿਰ ਵਿਚ ਕੋਰੋਨਾ ਠੀਕ ਹੋਣ ਤੋਂ ਬਾਅਦ ਅੱਜ ਕ੍ਰਿਸਮਸ ਪਰੇਡ ਨਿਕਲ ਰਹੀ ਸੀ ਤਾਂ ਸ਼ਾਮ 4.30 ਵਜੇ ਇਕ ਐਸ. ਯੂ. ਵੀ. ਵਾਹਨ ਜੋ ਪਿਛੋਂ ਪੂਰੀ ਤੇਜ਼ ਰਫ਼ਤਾਰ ਨਾਲ ਆਇਆ ਤੇ ਪਰੇਡ ਕੱਢ ਰਹੇ ਲੋਕਾਂ ‘ਤੇ ਚੜ੍ਹਾ ਦਿੱਤਾ ਗਿਆ ।

ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿਚੋਂ ਕਈ ਲੋਕਾਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ ।

ਵਾਉਕੇਸ਼ਾ ਪੁਲਿਸ ਵਿਭਾਗ ਦੇ ਪੁਲਿਸ ਮੁਖੀ ਡੈਨ ਥਾਮਸਨ ਨੇ ਸ਼ਾਮ ਮੀਡੀਆ ਨੂੰ ਮੁਖ਼ਾਤਬ ਹੁੰਦੇ ਕਿਹਾ ਕਿ ਪੁਲਿਸ ਨੇ ਲਾਲ ਰੰਗ ਦੀ ਐਸ. ਯੂ. ਵੀ. ਬਰਾਮਦ ਕਰ ਲਈ ਹੈ ਪਰ ਮੁਲਜ਼ਮ ਦੀ ਭਾਲ ਜ਼ੋਰਾਂ ਨਾਲ ਜਾਰੀ ਹੈ ।

ਪੁਲਿਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।

ਪੁਲਿਸ ਨੇ ਅਜੇ ਘਟਨਾ ਬਾਰੇ ਕੁਝ ਨਹੀਂ ਕਿਹਾ ਕਿ ਇਹ ਕਿਸ ਪ੍ਰਕਾਰ ਦੀ ਘਟਨਾ ਸੀ ।

Spread the love