ਦੱਖਣੀ-ਪੂਰਬੀ ਯੂਰਪੀ ਦੇਸ਼ ਬੁਲਗਾਰੀਆ ‘ਚ ਤੜਕੇ ਇਕ ਬੱਸ ‘ਚ ਅੱਗ ਲੱਗਣ ਕਰਕੇ 45 ਲੋਕਾਂ ਦੀ ਮੌਤ ਹੋ ਗਈ।

ਮਰਨ ਵਾਲਿਆਂ ਵਿੱਚ 12 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 7 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਅਜਿਹੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਗ੍ਰਹਿ ਮੰਤਰਾਲੇ ਦੇ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਇਹ ਹਾਦਸੇ ‘ਚ ਮਰਨ ਵਾਲੇ ਜ਼ਿਆਦਾਤਰ ਲੋਕ ਉੱਤਰੀ ਮੈਸੇਡੋਨੀਆ ਦੇ ਸਨ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਦੱਸਿਆ ਜਾ ਰਿਹਾ ਕਿ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਜ਼ਿਆਦਾਤਰ ਲੋਕ ਸੜ ਕੇ ਸੁਆਹ ਹੋ ਗਏ।

ਬੁਲਗਾਰੀਆ ਦੇ ਅੰਤਰਿਮ ਪ੍ਰਧਾਨ ਮੰਤਰੀ ਸਟੇਪਨ ਯਾਨੇਵ ਨੇ ਇਸ ਘਟਨਾ ਨੂੰ ਵੱਡੀ ਤ੍ਰਾਸਦੀ ਦੱਸਿਆ ਹੈ।

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਬੋਏਕੋ ਰਾਸ਼ਕੋਵ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ।

ਬੁਲਗਾਰੀਆਈ ਜਾਂਚ ਸੇਵਾ ਦੇ ਮੁਖੀ ਬੋਰਿਸਲਾਵ ਸਾਰਾਫੋਵ ਨੇ ਕਿਹਾ ਕਿ ਉੱਤਰੀ ਮੈਸੇਡੋਨੀਅਨ ਟਰੈਵਲ ਏਜੰਸੀ ਦੀਆਂ ਚਾਰ ਬੱਸਾਂ ਸੋਮਵਾਰ ਦੇਰ ਰਾਤ ਤੁਰਕੀ ਤੋਂ ਬੁਲਗਾਰੀਆ ਵਿੱਚ ਦਾਖਲ ਹੋਈਆਂ।

ਉਨ੍ਹਾਂ ਕਿਹਾ ਕਿ ਹਾਦਸਾ ਮਨੁੱਖੀ ਗਲਤੀ ਜਾਂ ਡਰਾਈਵਰ ਦੀ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੋ ਸਕਦਾ ਹੈ।

ਇਹ ਹਾਦਸਾ ਸੋਫੀਆ ਤੋਂ ਲਗਭਗ 45 ਕਿਲੋਮੀਟਰ ਪੱਛਮ ‘ਚ ਸਟ੍ਰੋਮਾ ਹਾਈਵੇਅ ‘ਤੇ ਵਾਪਰਿਆ।

Spread the love