ਤਾਇਵਾਨ ਨੂੰ ਲੈ ਕੇ ਚੀਨ ਆਪਣਾ ਹੱਕ ਜਤਾ ਰਿਹੈ, ਹੁਣ ਚੀਨ ਨੇ ਅਮਰੀਕਾ ਤੇ ਵੀ ਇਤਰਾਜ਼ ਪ੍ਰਗਟਾਇਆ।

ਦਰਅਸਲ ਚੀਨ ਨੇ ਅਮਰੀਕਾ ਦੇ ਜੰਗੀ ਬੇੜੇ ਦੇ ਤਾਇਵਾਨ ਦੇ ਪਾਣੀਆਂ ਵਿਚੋਂ ਲੰਘਣ ਉਤੇ ਇਤਰਾਜ਼ ਜਤਾਇਆ ਹੈ।

ਚੀਨ ਨੇ ਇਸ ਨੂੰ ਖੇਤਰ ਵਿਚ ਸਥਿਰਤਾ ਲਈ ਖ਼ਤਰਾ ਕਰਾਰ ਦਿੰਦਿਆ ਕਿਹਾ ਕਿ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ।

ਅਮਰੀਕੀ ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਮਿਜ਼ਾਈਲਾਂ ਤਬਾਹ ਕਰਨ ਦੀ ਸਮਰੱਥਾ ਰੱਖਦੇ ‘ਯੂਐੱਸਐੱਸ ਮਿਲੀਅਸ’ ਨੇ ਤਾਇਵਾਨ ਦੇ ਸਮੁੰਦਰੀ ਖੇਤਰ ਵਿਚ ਰੁਟੀਨ ਗੇੜਾ ਮਾਰਿਆ ਹੈ, ਇਹ ਉੱਥੋਂ ਬਸ ਗੁਜ਼ਰਿਆ ਹੈ।

ਚੀਨ ਦੀ ਇਸ ਨਰਾਜ਼ਗੀ ਦਾ ਭਾਵੇਂ ਅਜੇ ਕੋਈ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹੈ ਪਰ ਦੋਵਾਂ ‘ਦੇਸ਼ਾਂ ‘ਚ ਤਲਖੀਆਂ ਵਧ ਸਕਦੀਆਂ ਨੇ।

ਉਨ੍ਹਾਂ ਕਿਹਾ ਕਿ ਇਹ ਸਭ ਕੌਮਾਂਤਰੀ ਕਾਨੂੰਨਾਂ ਮੁਤਾਬਕ ਹੀ ਹੈ।

ਅਮਰੀਕਾ ਨੇ ਕਿਹਾ ਕਿ ਜਹਾਜ਼ ਦਾ ਉੱਥੋਂ ਲੰਘਣਾ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸੱਤਵੇਂ ਬੇੜੇ ਦੀ ਵੈੱਬਸਾਈਟ ਉਤੇ ਪੋਸਟ ਬਿਆਨ ਵਿਚ ਕਿਹਾ ਗਿਆ ਹੈ ਕਿ ‘ਜਿੱਥੇ ਵੀ ਕੌਮਾਂਤਰੀ ਕਾਨੂੰਨ ਇਜਾਜ਼ਤ ਦਿੰਦਾ ਹੈ, ਅਮਰੀਕਾ ਉੱਥੋਂ ਗੁਜ਼ਰਦਾ ਤੇ ਉੱਡਦਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਿਜਆਨ ਨੇ ਕਿਹਾ ਕਿ ਅਮਰੀਕਾ ਦੇ ਜੰਗੀ ਬੇੜੇ ‘ਇਸ ਖੇਤਰ ਵਿਚ ਆਵਾਜਾਈ ਦੀ ਆਜ਼ਾਦੀ ਦੇ ਨਾਂ ਉਤੇ ਤਾਕਤ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਮੁਸ਼ਕਲ ਪੈਦਾ ਕਰ ਰਹੇ ਹਨ।

ਝਾਓ ਨੇ ਮੀਡੀਆ ਨੂੰ ਕਿਹਾ ਕਿ ਇਹ ਆਜ਼ਾਦ ਆਵਾਜਾਈ ਪ੍ਰਤੀ ਵਚਨਬੱਧਤਾ ਨਹੀਂ ਬਲਕਿ ਖੇਤਰੀ ਸ਼ਾਂਤੀ-ਸਥਿਰਤਾ ਨੂੰ ਜਾਣਬੁੱਝ ਕੇ ਵਿਗਾੜਨ ਦਾ ਯਤਨ ਹੈ।

Spread the love