ਸਵੀਡਨ ਦੀ ਸੰਸਦ ਨੇ ਮੈਗਡਾਲੀਨਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣਿਆ। ਇਹ ਦੇਸ਼ ਲਈ ਮਾਣ ਵਾਲੀ ਗੱਲ ਸੀ ਕਿ ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਬਣੀ।

ਉਨ੍ਹਾਂ ਐਂਡਰਸਨ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਦੀ ਥਾਂ ਲਈ ਪਰ ਇਹ ਸਿਰਫ਼ ਕੁੱਝ ਕ ਘੰਟਿਆਂ ਲਈ ਹੀ ਸੀ।

ਸਵੀਡਨ ਵਿਚ ਇਸ ਕਦਮ ਨੂੰ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਸੀ ਪਰ ਮੈਗਡਾਲੀਨਾ ਨੇ ਕੱੁਝ ਹੀ ਘੰਟਿਆਂ ਬਾਅਦ ਅਸਤੀਫ਼ਾ ਦੇ ਦਿੱਤਾ।

ਐਂਡਰਸਨ ਨੇ ਇਹ ਇੱਕ ਵੋਟ ਨਾਲ ਬਹੁਮਤ ਚੋਣ ਜਿੱਤੀ ਸੀ ਪਰ ਉਸਦੀ ਸਹਿਯੋਗੀ ਗਰੀਨ ਪਾਰਟੀ ਦੇ ਪਿੱਛੇ ਹਟਣ ਕਾਰਨ ਉਨ੍ਹਾਂ ਦੀ ਗਠਜੋੜ ਸਰਕਾਰ ਦਾ ਬਜਟ ਪਾਸ ਨਾ ਹੋਇਆ ਤੇ ਜਿਸ ਕਾਰਨ ਉਨ੍ਹਾਂ ਨੂੰ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣਾ ਪਿਆ।

Spread the love