ਕੈਰੇਬੀਅਨ ਦੇਸ਼ ਹੈਤੀ ਦੇ ਸ਼ਹਿਰ ਕੇਪ ਵਿੱਚ ਇੱਕ ਈਂਧਨ ਟੈਂਕਰ ਪਲਟ ਗਿਆ।

ਡੁੱਲ੍ਹਿਆ ਤੇਲ ਇਕੱਠਾ ਕਰਨ ਲਈ ਸੈਂਕੜੇ ਲੋਕ ਇਕੱਠੇ ਹੋ ਗਏ।

ਜਦੋਂ ਇਹ ਲੋਕ ਕੰਟੇਨਰਾਂ ਨੂੰ ਭਰ ਰਹੇ ਸਨ ਤਾਂ ਟੈਂਕਰ ਵਿੱਚ ਧਮਾਕੇ ਨਾਲ ਅੱਗ ਲੱਗ ਗਈ।

ਇਸ ਘਟਨਾ ਵਿੱਚ 80 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।ਜ਼ਿਆਦਾਤਰ ਲੋਕ ਗੰਭੀਰ ਹਾਲਾਤ ‘ਚ ਸੜ ਗਏ ਹਨ, ਉਚ ਅਧਿਕਾਰੀਆਂ ਦਾ ਕਹਿਣਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਦੂਸਰੇ ਪਾਸੇ ਦੇਸ਼ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਜਿਨ੍ਹਾਂ ਨੂੰ ਹਲ ਕਰਨ ਲਈ ਕਈ ਰੁਕਾਵਟਾਂ ਨੇ।

ਮੀਡੀਆ ਰਿਪੋਰਟਾਂ ਮੁਤਾਬਕ ਹੈਤੀ ‘ਚ ਬਿਜਲੀ ਦੀ ਭਾਰੀ ਕਮੀ ਹੈ। ਇਸੇ ਕਰਕੇ ਲੋਕ ਜਨਰੇਟਰਾਂ ‘ਤੇ ਜ਼ਿਆਦਾ ਭਰੋਸਾ ਕਰਦੇ ਹਨ।

ਇਸ ਲਈ ਵੱਡੀ ਗਿਣਤੀ ‘ਚ ਬਾਲਣ ਦੀ ਲੋੜ ਹੈ ਜਾਂ ਫਿਰ ਈਂਧਣ ਦੀ।

ਦੱਸਿਆ ਜਾ ਰਿਹਾ ਕਿ ਜਦੋਂ ਟੈਂਕਰ ਲੰਘ ਰਿਹਾ ਸੀ ਤਾਂ ਅਚਾਨਕ ਪਲਟ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਉਹ ਇੱਥੋਂ ਮੁਫਤ ‘ਚ ਤੇਲ ਲੈ ਸਕਦੇ ਹਨ।

ਬਦਕਿਸਮਤੀ ਨਾਲ, ਉਸੇ ਸਮੇਂ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ, ਦੂਸਰੇ ਪਾਸੇ ਪ੍ਰਧਾਨ ਮੰਤਰੀ ਨੇ ਘਟਨਾ ‘ਤੇ ਦੁਖ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਕਿਹਾ ਕਿ 50 ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਜਦਕਿ ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ, ਕਈਆਂ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੈ।

ਇਸ ਘਟਨਾ 25 ਘਰ ਵੀ ਸੜ ਕੇ ਸਵਾਹ ਹੋ ਗਏ। ਘਟਨਾ ਤੋਂ ਬਾਅਦ ਦੇਸ਼ ‘ਚ 3 ਦਿਨਾਂ ਰਾਸ਼ਟਰੀ ਸ਼ੌਕ ਐਲਾਨਿਆ ਗਿਆ ।

Spread the love