ਬ੍ਰਿਟਿਸ਼ ਮਾਰਕੀਟ ਰਿਸਰਚ ਕੰਪਨੀ ‘ਯੂ ਗੌਵ’ ਨੇ ਸਾਲ 2021 ਲਈ ਦੁਨੀਆ ਦੇ ਸਭ ਤੋਂ ਪ੍ਰਸ਼ੰਸਾਯੋਗ ਪੁਰਸ਼ਾਂ ਅਤੇ ਔਰਤਾਂ ਦੀ ਆਪਣੀ ਸੂਚੀ ਜਾਰੀ ਕੀਤੀ ਹੈ।

ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਪਹਿਲੇ ਸਥਾਨ ‘ਤੇ ਹਨ, ਜਦਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਸਥਾਨ ਖਿਸਕ ਕੇ 8ਵੇਂ ਸਥਾਨ ‘ਤੇ ਆ ਗਏ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇਸ ਸੂਚੀ ਦੇ ਟਾਪ 10 ‘ਚ ਇਕ ਸਾਲ ਬਾਅਦ ਵਾਪਸੀ ਹੋਈ ਹੈ।

ਉਨ੍ਹਾਂ ਨੂੰ 9ਵਾਂ ਸਥਾਨ ਮਿਿਲਆ ਹੈ। ਔਰਤਾਂ ਦੀ ਸੂਚੀ ‘ਚ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਲਗਾਤਾਰ ਤੀਜੇ ਸਾਲ ਪਹਿਲੇ ਸਥਾਨ ‘ਤੇ ਬਣੀ ਹੋਈ ਹੈ।

ਦੂਜੇ ਸਥਾਨ ‘ਤੇ ਐਂਜਲੀਨਾ ਜੋਲੀ, ਤੀਜੇ ਸਥਾਨ ‘ਤੇ ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਅਤੇ ਚੌਥੇ ‘ਤੇ ਓਪਰਾ ਵਿਨਫਰੇ ਹੈ।

ਐਮਾ ਵਾਟਸਨ ਨੂੰ ਛੇਵਾਂ ਅਤੇ ਮਲਾਲਾ ਯੂਸਫਜ਼ਈ 9ਵੇਂ ਸਥਾਨ ‘ਤੇ ਹੈ।

ਬਾਲੀਬੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਇਸ ਸੂਚੀ ‘ਚ 10ਵਾਂ ਸਥਾਨ ਮਿਿਲਆ ਹੈ। ਇਸ ਸੂਚੀ ‘ਚ ਭਾਰਤੀ ਮੂਲ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ 11ਵਾਂ ਸਥਾਨ ਮਿਿਲਆ ਹੈ।

Spread the love