ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਯੂਕਰੇਨ ਵਿਵਾਦ ‘ਤੇ ਅਹਿਮ ਫੈਸਲਾ ਲਿਆ ਹੈ।

ਵ੍ਹਾਈਟ ਹਾਊਸ ਵਿਚ ਪੈਂਟਾਗਨ ਦੇ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ, ਬਾਇਡਨ ਨੇ 2,000 ਅਮਰੀਕੀ ਸੈਨਿਕਾਂ ਨੂੰ ਜਰਮਨੀ ਅਤੇ ਪੋਲੈਂਡ ਵਿਚ ਤਾਇਨਾਤ ਕਰਨ ਦਾ ਹੁਕਮ ਦਿੱਤਾ।

ਰਿਪੋਰਟਾਂ ਮੁਤਾਬਕ ਅਮਰੀਕੀ ਸੈਨਿਕ ਜਲਦੀ ਹੀ ਇਨ੍ਹਾਂ ਦੇਸ਼ਾਂ ਲਈ ਰਵਾਨਾ ਹੋਣਗੇ।

ਬਾਇਡਨ ਦਾ ਫੈਸਲਾ ਇਸ ਲਈ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਯੂਕਰੇਨ ਮੁੱਦੇ ‘ਤੇ ਅਮਰੀਕਾ ਅਤੇ ਰੂਸ ਵਿਚਾਲੇ ਗੱਲਬਾਤ ਰੁਕ ਗਈ ਹੈ।

ਦੂਜੇ ਪਾਸੇ ਰੂਸ ਯੂਕਰੇਨ ਨੂੰ ਤਿੰਨ ਪਾਸਿਆਂ ਤੋਂ ਘੇਰ ਰਿਹਾ ਹੈ।

ਅਮਰੀਕਾ ਅਤੇ ਨਾਟੋ ਨੂੰ ਡਰ ਹੈ ਕਿ ਰੂਸੀ ਫੌਜੀ ਬੇਲਾਰੂਸ ਦੀ ਸਰਹੱਦ ਤੋਂ ਯੂਕਰੇਨ ‘ਤੇ ਹਮਲਾ ਕਰ ਸਕਦੇ ਹਨ।

ਇੱਥੇ ਲਗਭਗ 13,000 ਰੂਸੀ ਸੈਨਿਕ ਤਾਇਨਾਤ ਹਨ। ਇਸ ਦੌਰਾਨ ਬ੍ਰਿਟੇਨ ਅਤੇ ਕੈਨੇਡਾ ਨੇ ਵੀ ਯੂਕਰੇਨ ‘ਚ ਆਪਣੀਆਂ ਫੌਜਾਂ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ।

Spread the love