ਨਿਊਜ਼ੀਲੈਂਡ ’ਚ ਕਰੋਨਾ ਵੈਕਸੀਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆ ਖਿਲਾਫ਼ ਪ੍ਰਧਾਨ ਮੰਤਰੀ ਜੈਸੰਡਾ ਅਰਡਰਨ ਨੇ ਕਾਰਵਾਈ ਦੇ ਸੰਕੇਤ ਦਿੱਤੇ ਨੇ।

ਉਨ੍ਹਾਂ ਕਿਹਾ ਕਿ ਕਰੋਨਾ ਲਾਗ ਦੀ ਰੋਕਥਾਮ ਲਈ ਜਾਰੀ ਹੁਕਮਾਂ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ‘ਧਮਕੀ ਅਤੇ ਦਮਨ’ ਦਾ ਸਹਾਰਾ ਲੈ ਰਹੇ ਹਨ।

ਇਸੇ ਦੌਰਾਨ ਅਧਿਕਾਰੀ ਵੀ ਰਾਜਧਾਨੀ ਵੈਲੰਿਗਟਨ ਵਿੱਚ ਇੱਕ ਹਫ਼ਤੇ ਤੋਂ ਸੜਕਾਂ ’ਚ ਰੋਕੀ ਬੈਠੇ ਪ੍ਰਦਰਸ਼ਨਕਾਰੀਆਂ ਦੇ ਕਾਫਲੇ ਪ੍ਰਤੀ ਸਖ਼ਤ ਰੁਖ ਅਪਣਾਉਂਦੇ ਨਜ਼ਰ ਆਏ।

ਜ਼ਿਕਰਯੋਗ ਹੈ ਕਿ ਪਹਿਲਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕ ’ਤੇ ਟੈਂਟ ਲਾਉਣ ਦਿੱਤੇ ਪਰ ਵੀਰਵਾਰ ਨੂੰ 122 ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਨਾਲ ਉਸ ਨੇ ਸਖ਼ਤ ਰਵੱਈਆ ਅਪਣਾ ਲਿਆ ਸੀ।

ਇਸ ਮਗਰੋਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟ ਗਈ ਸੀ।

ਕਰੋਨਾ ਵੈਕਸੀਨ ਲਾਜ਼ਮੀ ਕਰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਪਿਛਲੇ ਹਫ਼ਤੇ ਕੁਝ ਸੈਂਕੜੇ ਰਹਿ ਗਈ ਸੀ ਜਿਹੜੀ ਹਫ਼ਤੇ ਦੇ ਅੰਤ ’ਚ ਦੁਬਾਰਾ ਵਧ ਕੇ 3,000 ਹਜ਼ਾਰ ਤੋਂ ਵੱਧ ਹੋ ਗਈ ਸੀ।

ਦੱਸ ਦੇਈਏ ਕਿ ਕਰੋਨਾ ਨਾਲ ਨਜਿੱਠਣ ਲਈ ਸਰਕਾਰ ਯਤਨ ਕਰ ਰਹੀ ਹੈ ਪਰ ਕਈ ਦੇਸ਼ਾਂ ਦੀ ਤਰ੍ਹਾਂ ਨਿਊਜ਼ੀਲੈਂਡ ਦੇ ਕੁੱਝ ਲੋਕ ਵੀ ਵੈਕਸੀਨ ਦੇ ਖਿਲਾਫ਼ ਨੇ ਜਿਸ ਕਰਕੇ ਉਹ ਸੜਕਾਂ ‘ਤੇ ਉੱਤਰੇ ਹੋਏ ਨੇ।

ਇਸ ਸਭ ਦੇ ਮੱਦੇਨਜ਼ਰ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ।

Spread the love