ਕੈਨੇਡੀਅਨ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਨੀਤੀ 2022-2024 ਦਾ ਐਲਾਨ ਕੀਤਾ ਹੈ।

ਆਪਣੀ ਇਮੀਗ੍ਰੇਸ਼ਨ ਨੀਤੀ ‘ਚ ਵੱਡੀ ਗਿਣਤੀ ‘ਚ ਵਾਅਦੇ ਕੀਤੇ ਗਏ ਨੇ।ਵੱਡੀ ਗੱਲ ਇਹ ਹੈ ਕਿ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਟੀਚਿਆਂ ਨੂੰ ਇੱਕ ਵਾਰ ਫਿਰ ਵਧਾਇਆ ਹੈ।

ਦੂਸਰੇ ਪਾਸੇ 2022 ‘ਚ 431,645 2023 ‘ਚ 447,055 ਅਤੇ 2024 ‘ਚ 451,000 ਸਥਾਈ ਨਿਵਾਸੀ ਹੋਣਗੇ।

ਇਨ੍ਹਾਂ ਵਿੱਚ ਨਵੇਂ ਪਰਵਾਸੀ ਆਰਥਿਕ ਸ਼੍ਰੇਣੀ ਦੇ ਮਾਰਗਾਂ ਜਿਵੇਂ ਐਕਸਪ੍ਰੈੱਸ ਐਂਟਰੀ, ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਅਤੇ ਟੈਂਪਰੇਰੀ ਟੂ ਪਰਮਾਨੈਂਟ ਰੈਜ਼ੀਡੈਂਸ ਸਟ੍ਰੀਮ ਦੇ ਅਧੀਨ ਆਉਣਗੇ ਜੋ 2021 ਵਿੱਚ ਉਪਲੱਬਧ ਸੀ।

ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਆਰਥਿਕ ਸ਼੍ਰੇਣੀ ਦੇ ਪ੍ਰਵਾਸੀਆਂ ਲਈ ਮੁੱਖ ਦਾਖ਼ਲਾ ਪ੍ਰੋਗਰਾਮ ਹੋਵੇਗਾ ਜਿਸ ਵਿੱਚ ‘ਇਮੀਗ੍ਰੇਸ਼ਨ, ਰਿਿਫਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ’ 2022 ਵਿੱਚ ਪੀਐੱਨਪੀ ਰਾਹੀਂ 83,500 ਨਵੇਂ ਆਏ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਹੋਵੇਗੀ।

ਆਈਆਰਸੀਸੀ ਨੇ ਇਸ ਸਾਲ ਲਈ ਐਕਸਪ੍ਰੈੱਸ ਐਂਟਰੀ ਦਾਖਲਿਆਂ ਨੂੰ ਅੱਧਾ ਕਰ ਦਿੱਤਾ ਹੈ।

ਪਰਿਵਾਰਕ ਸ਼੍ਰੇਣੀ ਵਿੱਚ 2022 ਵਿੱਚ ਦਾਖ਼ਲੇ ਦੇ ਟੀਚਿਆਂ ਦਾ 24 ਪ੍ਰਤੀਸ਼ਤ ਸ਼ਾਮਲ ਹੋਵੇਗਾ, ਜਿਸ ਵਿੱਚ 80,000 ਪਤੀ-ਪਤਨੀ, ਸਹਿਭਾਗੀ ਅਤੇ ਚਿਲਡਰਨ ਪ੍ਰੋਗਰਾਮ ਦੇ ਤਹਿਤ ਆਉਣ ਲਈ ਸੈੱਟ ਕੀਤੇ ਗਏ ਹਨ, ਅਤੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ (ਪੀਜੀਪੀ) ਦੇ ਤਹਿਤ 25,000 ਸੈੱਟ ਆਉਣਗੇ।

ਬਾਕੀ ਬਚੇ 20 ਫੀਸਦੀ ਪ੍ਰਵਾਸੀ ਸ਼ਰਨਾਰਥੀ ਅਤੇ ਮਾਨਵਤਾਵਾਦੀ ਪ੍ਰੋਗਰਾਮਾਂ ਤਹਿਤ ਆਉਣਗੇ।

Spread the love