ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਵਾਰ ਫਿਰ ਚਿਤਾਵਨੀ ਦਿੱਤੀ ਹੈ।

ਬਾਇਡਨ ਨੇ ਮਾਸਕੋ ਨੂੰ ਜੰਗ ਤੋਂ ਪਿਛਾਂਹ ਹਟਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਯੂਕਰੇਨ ’ਤੇ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਦਾ ਮੁਲਕ ਢੁੱਕਵਾਂ ਜਵਾਬ ਦੇਣ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਅਸੀਂ ਯੂਰੋਪ ਅਤੇ ਪੂਰੀ ਦੁਨੀਆ ’ਚ ਸਥਿਰਤਾ ਤੇ ਸੁਰੱਖਿਆ ਲਈ ਰੂਸ ਅਤੇ ਆਪਣੇ ਭਾਈਵਾਲਾਂ ਨਾਲ ਕੂਟਨੀਤੀ ਲਈ ਤਿਆਰ ਹਾਂ।

ਜੇਕਰ ਯੂਕਰੇਨ ’ਤੇ ਰੂਸੀ ਹਮਲਾ ਹੁੰਦਾ ਹੈ ਤਾਂ ਅਸੀਂ ਢੁੱਕਵਾਂ ਜਵਾਬ ਦੇਣ ਲਈ ਤਿਆਰ ਹਾਂ।

ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ ਨਾਲ ਲਗਦੀ ਸਰਹੱਦ ’ਤੇ ਡੇਢ ਲੱਖ ਰੂਸੀ ਫ਼ੌਜ ਦੀ ਤਾਇਨਾਤੀ ਦਾ ਦਾਅਵਾ ਕਰਦਿਆਂ ਬਾਇਡਨ ਨੇ ਕਿਹਾ ਕਿ ਅਮਰੀਕਾ ਅਜੇ ਵੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਵਾਸਤੇ ਤਿਆਰ ਹੈ।

ਉਨ੍ਹਾਂ ਕਿਹਾ,‘‘ਰੂਸੀ ਰੱਖਿਆ ਮੰਤਰੀ ਨੇ ਅੱਜ ਕਿਹਾ ਹੈ ਕਿ ਕੁਝ ਫ਼ੌਜ ਯੂਕਰੇਨ ਸਰਹੱਦ ਨੇੜਿਉਂ ਪਰਤ ਗਈ ਹੈ।

ਜੇਕਰ ਇੰਜ ਹੋਇਆ ਤਾਂ ਇਹ ਬਹੁਤ ਵਧੀਆ ਗੱਲ ਹੈ ਪਰ ਅਸੀਂ ਇਸ ਦੀ ਅਜੇ ਤਸਦੀਕ ਨਹੀਂ ਕਰਦੇ ਹਾਂ।

ਉਧਰ ਦੂਸਰੇ ਪਾਸੇ ਰੂਸ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਸਰਹੱਦ ਤੋਂ ਹੋਰ ਫ਼ੌਜ ਅਤੇ ਹਥਿਆਰ ਹਟਾ ਲਏ ਹਨ।ਇਕ ਦਿਨ ਪਹਿਲਾਂ ਮੰਤਰਾਲੇ ਨੇ ਕਿਹਾ ਸੀ ਕਿ ਯੂਕਰੇਨ ਨੇੜੇ ਫ਼ੌਜੀ ਮਸ਼ਕਾਂ ਮਗਰੋਂ ਜਵਾਨਾਂ ਦੀ ਬੈਰਕਾਂ ’ਚ ਵਾਪਸੀ ਸ਼ੁਰੂ ਹੋ ਗਈ ਹੈ।

Spread the love