ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 8:30 ਵਜੇ ਯੂਕਰੇਨ ‘ਤੇ ਹਮਲਾ ਕੀਤਾ।ਹੁਣ ਤੱਕ ਮਿਜ਼ਾਈਲ ਹਮਲੇ ਵਿੱਚ 9 ਯੂਕਰੇਨੀ ਨਾਗਰਿਕ ਮਾਰੇ ਗਏ ਹਨ।

ਰੂਸੀ ਫੌਜੀ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਪਹੁੰਚ ਗਏ ਹਨ।

ਕਈ ਪੈਰਾਟ੍ਰੋਪਰਾਂ ਨੂੰ ਯੂਕਰੇਨ ਵਿੱਚ ਫੌਜੀ ਸਥਾਪਨਾਵਾਂ ‘ਤੇ ਉਤਾਰਿਆ ਗਿਆ ਹੈ।ਦੂਜੇ ਪਾਸੇ ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸ ਦੇ 6 ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਯੂਕਰੇਨ ਦੇ ਕਈ ਪਿੰਡਾਂ ‘ਤੇ ਰੂਸੀ ਫੌਜ ਨੇ ਕਬਜ਼ਾ ਕਰ ਲਿਆ ਹੈ।

ਇੱਥੇ ਲੜੀਵਾਰ ਧਮਾਕੇ ਹੋ ਰਹੇ ਹਨ। ਇਸ ਦੌਰਾਨ ਰੂਸ ਨੇ ਵੀ ਬੇਲਾਰੂਸ ਸਰਹੱਦ ਤੋਂ ਹਮਲਾ ਕੀਤਾ।

ਰੂਸ ਹੁਣ ਯੂਕਰੇਨ ‘ਤੇ ਤਿੰਨ ਪਾਸਿਆਂ ਤੋਂ ਹਮਲਾ ਕਰ ਰਿਹਾ ਹੈ। ਦੂਜੇ ਪਾਸੇ ਨਾਟੋ ਵੀ ਹੁਣ ਰੂਸ ਦੇ ਖਿਲਾਫ ਜਵਾਬੀ ਫੌਜੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।

ਦੱਸ ਦੇਈਏ ਕਿ ਸਵੇਰੇ ਹੀ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ ‘ਤੇ ਹਮਲੇ ਦਾ ਐਲਾਨ ਕੀਤਾ ਸੀ।

ਉਸ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਕੋਈ ਰੂਸ ਅਤੇ ਯੂਕਰੇਨ ਵਿਚਾਲੇ ਦਖਲਅੰਦਾਜ਼ੀ ਕਰੇਗਾ ਤਾਂ ਨਤੀਜਾ ਬਹੁਤ ਮਾੜਾ ਹੋਵੇਗਾ। ਉਸ ਦਾ ਇਸ਼ਾਰਾ ਅਮਰੀਕੀ ਅਤੇ ਨਾਟੋ ਫੌਜਾਂ ਵੱਲ ਸੀ।

Spread the love