ਹਾਂਗਕਾਂਗ ਵਿਚ ਕਰੋਨਾ ਨਾਲ ਮੁੜ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ।ਕੋਵਿਡ-19 ਮਹਾਂਮਾਰੀ ਦੇ ਸੰਕਟ ਦੇ ਲਗਾਤਾਰ ਗਹਿਰਾਏ ਜਾ ਰਹੇ ਹਾਲਾਤ ਦੌਰਾਨ ਸਿਹਤ ਵਿਭਾਗ ਵਲੋਂ ਬੁੱਧਵਾਰ ਨੂੰ 24 ਮੌਤਾਂ ਹੋਣ ਦੀ ਪੁਸ਼ਟੀ ਦੇ ਨਾਲ 8674 ਨਵੇਂ ਮਾਮਲਿਆਂ ਸੰਬੰਧੀ ਰਿਪੋਰਟ ਪੇਸ਼ ਕੀਤੀ ।ਹਾਂਗਕਾਂਗ ਵਿਚ 4200 ਕੋਵਿਡ-19 ਦੇ ਮਰੀਜ਼ ਦਾਖ਼ਲ ਹਨ ਜਿਨ੍ਹਾਂ ਵਿਚੋਂ 24 ਗੰਭੀਰ ਅਤੇ 43 ਅਤਿ ਨਾਜ਼ੁਕ ਸਥਿਤੀ ‘ਚ ਦੱਸੇ ਜਾ ਰਹੇ ਹਨ । ਹਾਂਗਕਾਂਗ ਵਿਚ ਦਿਨ-ਬ-ਦਿਨ ਮਹਾਂਮਾਰੀ ਦੇ ਵਿਗੜ ਰਹੇ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਵਲੋਂ ਮਾਰਚ ਤੋਂ ਪੂਰੀ ਆਬਾਦੀ ਦੇ ਲਾਜ਼ਮੀ ਟੈਸਟਾਂ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ।ਮਹਾਂਮਾਰੀ ਦੀ 5ਵੀਂ ਲਹਿਰ ਦੇ ਪ੍ਰਕੋਪ ਦੌਰਾਨ 153 ਮੌਤਾਂ ਹੋ ਗਈਆਂ ਹਨ, ਜਿਨ੍ਹਾਂ ‘ਚੋਂ ਗਿਆਰਾਂ ਮਹੀਨੇ ਦੀ ਬੱਚੀ, ਦੋ, ਤਿੰਨ ਅਤੇ ਚਾਰ ਸਾਲ ਦੇ ਬੱਚਿਆਂ ਸਮੇਤ 55 ਬਜ਼ੁਰਗ ਸ਼ਾਮਿਲ ਹਨ

Spread the love