ਯੂਕਰੇਨ ‘ਤੇ ਰੂਸੀ ਹਮਲੇ ਨੂੰ ਕਰੀਬ 24 ਘੰਟੇ ਦਾ ਸਮਾਂ ਬੀਤ ਚੁਕਿਐ।

ਹੁਣ ਤੱਕ 137 ਯੂਕਰੇਨੀਆਂ ਦੀ ਮੌਤ ਹੋ ਚੁੱਕੀ ਹੈ ਅਤੇ 316 ਲੋਕ ਜ਼ਖਮੀ ਹੋਏ ਹਨ।

ਇਨ੍ਹਾਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਯੂਕਰੇਨੀ ਫੌਜੀ ਵੀ ਸ਼ਾਮਲ ਹਨ। ਰਾਜਧਾਨੀ ਕੀਵ ਸਮੇਤ ਪੂਰੇ ਯੂਕਰੇਨ ਤੋਂ ਵੱਡੀ ਗਿਣਤੀ ‘ਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ।

ਇਸ ਦੌਰਾਨ, ਰੂਸੀ ਹਮਲੇ ਦਾ ਜਵਾਬ ਦੇਣ ਵਾਲੀ ਯੂਕਰੇਨ ਦੀ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੇ ਆਪਣੇ ਵਤਨ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਉਧਰ ਦੂਸਰੇ ਪਾਸੇ ਯੂਕਰੇਨ ਤੋਂ ਹੰਗਰੀ ਜਾਣ ਲਈ ਵੱਡੀ ਗਿਣਤੀ ਵਿੱਚ ਕਤਾਰਾਂ ਵਿੱਚ ਲੱਗੀਆਂ ਵੇਖੀਆਂ ਗਈਆਂ।

ਕੁਝ ਸੈਂਕੜੇ ਲੋਕਾਂ ਨੂੰ ਪੈਦਲ ਸਰਹੱਦ ਪਾਰ ਕਰਦੇ ਦੇਖਿਆ ਗਿਆ।

ਰੂਸ ਦੇ ਅਚਾਨਕ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਲੜਾਈ ਦੇ ਦਿਨ ਲੋਕਾਂ ਦੀਆਂ ਲੰਬੀਆਂ ਲਾਈਨਾਂ ਕੈਸ਼ ਮਸ਼ੀਨਾਂ, ਸੁਪਰ ਮਾਰਕੀਟ ਅਤੇ ਪੈਟਰੋਲ ਸਟੇਸ਼ਨਾਂ ‘ਤੇ ਦਿਖਾਈ ਦਿੱਤੀਆਂ।

Spread the love