ਯੂਕੇ ‘ਚ ਕਰੋਨਾ ਦੀਆਂ 47 ਲੱਖ ਤੋਂ ਵੱਧ ਵੈਕਸੀਨ ਖਰਾਬ ਹੋ ਗਈਆਂ।

ਇਕ ਸਰਕਾਰੀ ਰਿਪੋਰਟ ਅਨੁਸਾਰ ਇਹ ਖੁਰਾਕਾਂ ਅਕਤੂਬਰ 2021 ਤੱਕ ਨਸ਼ਟ ਹੋਈਆਂ ਹਨ ।

ਸਰਕਾਰੀ ਅੰਕੜਾ ਸੰਗ੍ਰਹਿ ਸੰਸਥਾ ਐਨ. ਏ. ਓ. ਨੇ ਕਿਹਾ ਹੈ ਕਿ ਇਹ ਬੇਅਰਥ ਹੋਈ ਵੈਕਸੀਨ ਟੀਕਾਕਰਨ ਪ੍ਰੋਗਰਾਮ ਦੇ ਅਨੁਮਾਨ ਤੋਂ ਕਿਤੇ ਘੱਟ ਹੈ ।

ਮਾਹਿਰਾਂ ਨੇ ਮੰਨਿਆ ਸੀ ਕਿ ਹੈਡਲੰਿਗ, ਸਟੋਰੇਜ਼ ਜਾਂ ਮਿਆਦ ਪੁੱਗਣ ਵਰਗੀਆਂ ਮੁਸ਼ਕਿਲਾਂ ਕਾਰਨ ਹੋ ਸਕਦਾ ਹੈ ਕਿ 20 ਫੀਸਦੀ ਸਟਾਕ ਦੀ ਵਰਤੋਂ ਨਾ ਕੀਤੀ ਜਾ ਸਕੇ ।

ਰਿਪੋਰਟ ਵਿਚ ਕਿਹਾ ਗਿਆ ਕਿ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਸਫਲਤਾ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਗਰਭਪਤੀ ਔਰਤਾਂ, ਕਾਲੇ ਅਤੇ ਏਸ਼ੀਅਨ ਭਾਈਚਾਰਿਆਂ ਵਿਚ ਟੀਕਾਕਰਨ ਦੀਆਂ ਦਰਾਂ ਘੱਟ ਰਹੀਆਂ ਹਨ ।

Spread the love