ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੱਡਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਕਰੇਨ ਦੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਲੰਡਨ ਸਥਿਤ ਯੂਕਰੇਨੀਅਨ ਚਰਚ ਵਿਚ ਹੋਏ ਇੱਕ ਸਮਾਗਮ ਦੌਰਾਨ ਯੁੱਧ ਦੌਰਾਨ ਮਾਰੇ ਗਏ ਲੋਕਾਂ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਯੂ.ਕੇ. ਵਿਚ ਰਹਿ ਰਹੇ ਬਰਤਾਨਵੀ ਨਾਗਰਿਕ ਆਪਣੇ ਯੂਕਰੇਨ ਵਾਸੀ ਪਰਿਵਾਰਕ ਮੈਂਬਰਾਂ ਨੂੰ ਇਥੇ ਲਿਆ ਸਕਦੇ ਹਨ।

ਯੂਰਪੀਅਨ ਦੇਸ਼ਾਂ ਨੇ ਯੂਕਰੇਨੀ ਸ਼ਰਨਾਰਥੀਆਂ ਨੂੰ ਬਿਨਾ ਸ਼ਰਨ ਲਏ ਤਿੰਨ ਸਾਲਾਂ ਤੱਕ ਸ਼ਰਨਾਰਥੀ ਵਜੋਂ ਰਹਿਣ ਦਾ ਸਮਰਥਨ ਕੀਤਾ ਹੈ ।

ਰੱਖਿਆ ਮੰਤਰੀ ਬੇਨ ਵੈਲੇਸ ਨੇ ਕਿਹਾ ਕਿ ਸਰਕਾਰ ਯੂਰਪੀਅਨ ਯੂਨੀਅਨ ਦੀ ਪੇਸ਼ਕਸ਼ ਦਾ ਅਧਿਐਨ ਕਰੇਗੀ ਅਤੇ ਅਗਲੇ ਕਦਮਾਂ ਬਾਰੇ ਫੈਸਲਾ ਕਰੇਗੀ । ਬੌਰਿਸ ਜੌਹਨਸਨ ਨੇ ਮਨੁੱਖੀ ਸਹਾਇਤਾ ਲਈ 40 ਮਿਲੀਅਨ ਪੌਂਡ ਦੀ ਮਦਦ ਦਾ ਵੀ ਐਲਾਨ ਕੀਤਾ ।

Spread the love