ਪਾਕਿਸਤਾਨ ’ਚ ਇਮਰਾਨ ਖਾਨ ਸਰਕਾਰ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ।

ਵਿਰੋਧੀ ਧਿਰ ਦੇ ਆਗੂ ਅਤੇ ਪੀਐਮਐਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਕੌਮੀ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕਰ ਦਿੱਤਾ।

ਇਸ ਮਤੇ ਤੋਂ ਬਾਅਦ ਇਮਰਾਨ ਖਿਲਾਫ਼ ਵਿਰੋਧੀਆਂ ਦਾ ਜ਼ੋਰ ਵਧਦਾ ਜਾ ਰਿਹਾ ਹੈ।

ਦੂਸਰੇ ਪਾਸੇ 2018 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਮਰਾਨ ਆਪਣੇ ਕਾਰਜਕਾਲ ਦੇ ਸਭ ਤੋਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜਿਹੜੇ ਮਤਾ ਪੇਸ਼ ਕਰਨ ਦੇ ਹੱਕ ਵਿਚ ਹਨ, ਉਹ ਖੜ੍ਹੇ ਹੋ ਜਾਣ ਤਾਂ ਕਿ ਗਿਣਤੀ ਕੀਤੀ ਜਾ ਸਕੇ।

ਸ਼ਰੀਫ਼ ਨੇ ਪਹਿਲਾਂ ਹੇਠਲੇ ਸਦਨ ਵਿਚ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗੀ ਜਿੱਥੇ ਇਸ ਨੂੰ 161 ਵੋਟਾਂ ਨਾਲ ਮਨਜ਼ੂਰੀ ਮਿਲੀ।

ਇਸ ਤੋਂ ਬਾਅਦ ਸ਼ਰੀਫ਼ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਜੋ ਕਿ ਸੰਵਿਧਾਨਕ ਪ੍ਰਕਿਿਰਆ ਦਾ ਪਹਿਲਾ ਹਿੱਸਾ ਸੀ।

ਇਸ ਮਤੇ ਵਿਚ ਕਿਹਾ ਗਿਆ ਹੈ ਕਿ ਸਦਨ ਮੰਨਦਾ ਹੈ ਕਿ ਇਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਆਜ਼ੀ ਉਤੇ ਭਰੋਸਾ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਹੁਣ ਅਹੁਦੇ ’ਤੇ ਬਣੇ ਰਹਿਣ ਦਾ ਹੱਕ ਨਹੀਂ ਹੈ।

ਇਸ ਮਤੇ ਉਤੇ ਵੋਟਿੰਗ ਤਿੰਨ ਤੋ ਸੱਤ ਦਿਨਾਂ ਵਿਚ ਹੋਣੀ ਜ਼ਰੂਰੀ ਹੈ, ਇਸ ਲਈ ਡਿਪਟੀ ਸਪੀਕਰ ਨੇ ਸੈਸ਼ਨ ਨੂੰ 31 ਮਾਰਚ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤਾ। ਹੁਣ 31 ਨੂੰ ਸੈਸ਼ਨ ਮੁੜ ਜੁੜੇਗਾ ਤੇ ਵੋਟਿੰਗ ਹੋਵੇਗੀ।

ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਮਰਾਨ ਖਾਨ ਦੀ ਕੁਰਸੀ ਬਚੇਗੀ ਜਾਂ ਖੁੱਸੇਗੀ ਪਰ ਮੌਜੂਦਾ ਸਮੇਂ ‘ਚ ਇਮਰਾਨ ਖਿਲਾਫ਼ ਵਿਰੋਧੀ ਧਿਰਾਂ ਦਾ ਇੱਕਠ ਵਧਦਾ ਜਾ ਰਿਹੈ।

Spread the love