ਯੂਕੇ ਦੇ ਵੱਖ-ਵੱਖ ਇਲਾਕਿਆਂ ‘ਚ ਪਈ ਭਾਰੀ ਬਰਫ਼ਵਾਰੀ ਨੇ ਮੁੜ ਠੰਡ ਸ਼ੁਰੂ ਕਰ ਦਿੱਤੀ ਹੈ।
ਰੁਕ ਰੁਕ ਕੇ ਹੋ ਰਹੀ ਭਾਰੀ ਤੋਂ ਦਰਮਿਆਨੀ ਬੇਮੌਸਮੀ ਬਰਫਬਾਰੀ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਇੰਗਲੈਂਡ ਦੇ ਵੱਖ-ਵੱਖ ਇਲਾਕਿਆਂ ‘ਚ ਹੋ ਰਹੀ ਇਸ ਬੇਮੌਸਮੀ ਬਰਫਬਾਰੀ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਸੜਕੀ ਆਵਾਜਾਈ ਅਤੇ ਕੰਮਕਾਰਾਂ ‘ਤੇ ਵੀ ਕਾਫੀ ਅਸਰ ਪਿਆ ਹੈ ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਯੂ.ਕੇ. ਦਾ ਸਮਾਂ ਤਬਦੀਲ ਹੋਣ ਤੋ ਬਾਅਦ ਯੂ.ਕੇ. ‘ਚ ਦਿਨ ਦਾ ਸਮਾਂ ਰਾਤ ਦੇ ਸਮੇਂ ਨਾਲੋਂ ਵਧ ਗਿਆ ਸੀ ਅਤੇ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਕਾਰਨ ਗਰਮੀ ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ , ਪ੍ਰੰਤੂ ਅੱਜ ਰੁਕ-ਰੁਕ ਕੇ ਹੋ ਰਹੀ ਬਰਫਬਾਰੀ ਕਾਰਨ ਇੰਗਲੈਂਡ ‘ਚ ਮੁੜ ਤੋਂ ਠੰਢ ਨੇ ਜੋਰ ਫੜ ਲਿਆ ਹੈ ਮੌਸਮ ਵਿਭਾਗ ਵਲੋਂ ਪਹਿਲਾਂ ਤੋਂ ਹੀ ਇੰਗਲੈਂਡ ਦੇ ਕੁਝ ਹਿੱਸਿਆਂ ‘ਚ ਬਰਫ ਪੈਣ ਦੀ ਚਿਤਾਵਨੀ ਦੇ ਦਿੱਤੀ ਗਈ ਸੀ ।