ਅਮਰੀਕਾ ‘ਚ ਵਿਸਾਖੀ ਮੌਕੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਮਤਾ ਪੇਸ਼ ਕੀਤਾ ਗਿਆ।ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਇਕ ਦਰਜਨ ਤੋਂ ਵੱਧ ਪਾਰਲੀਮੈਂਟ ਮੈਂਬਰਾਂ ਨੇ ਹਰ ਸਾਲ ਵਿਸਾਖੀ ਮੌਕੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਮਤਾ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼ ਕੀਤਾ ਹੈ ।

ਇਹ ਦੇਖਦੇ ਹੋਏ ਕਿ ਸਿੱਖ ਭਾਈਚਾਰਾ, ਜਿਸ ਨੇ ਅੱਜ ਤੋਂ 100 ਸਾਲ ਤੋਂ ਵੱਧ ਸਮਾਂ ਪਹਿਲਾਂ ਅਮਰੀਕਾ ‘ਚ ਪ੍ਰਵਾਸ ਸ਼ੁਰੂ ਕੀਤਾ ਸੀ, ਨੇ ਅਮਰੀਕਾ ਦੇ ਵਿਕਾਸ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।

ਇਹ ਮਤਾ ਸੰਯੁਕਤ ਰਾਸ਼ਟਰ ਦੇ ਲੋਕਾਂ ਨੂੰ ਮਜਬੂਤ ਅਤੇ ਪ੍ਰੇਰਿਤ ਕਰਨ ‘ਚ ਸਿੱਖ ਭਾਈਚਾਰੇ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਸਨਮਾਨ ਕਰਨ ਅਤੇ ਰਾਸ਼ਟਰੀ ਸਿੱਖ ਦਿਵਸ ਮਨਾਉਣ ਦੇ ਰੁਤਬੇ ਦਾ ਸਮਰਥਨ ਕਰਦਾ ਹੈ ।

ਕਾਂਗਰਸਵੁਮੈਨ ਮੈਰੀ ਸਕਾਲਨ ਦੁਆਰਾ ਲੰਘੀ 28 ਮਾਰਚ ਨੂੰ ਇਹ ਮਤਾ ਇਕ ਦਰਜ਼ਨ ਤੋਂ ਵੱਧ ਕੋ-ਸਪਾਂਸਰਡਪੇਸ਼ ਕਾਂਗਰਸ ਮੈਂਬਰਾਂ ਕੇਰਨ ਬਾਸ, ਪਾਓਲ ਟਾਂਕੋ, ਬ੍ਰੇਅਨ ਕੇ. ਫਿਟਜ਼ਪੈਟਰਿਕ, ਡੈਨੀਅਲ ਮਿਊਜ਼ਰ, ਏਕਿਤ ਸਵਾਲਵੈਲ, ਰਾਜਾ ਕਿਸ਼ਨਾਮੂਰਤੀ, ਡੋਨਾਲਡ ਨਾਰਕਰਾਸ, ਐਂਡੀ ਕਿਮ, ਜੌਹਨ ਗਰਾਮੈਂਡੀ, ਰਿਚਰਡ ਈ ਨੀਲ, ਬ੍ਰੇਂਡਨ ਐਫ. ਬਾਇਲ ਅਤੇ ਡੇਵਿਡ ਜੀ. ਵਲਾਦੋ ਦੀ ਮੌਜੂਦਗੀ ‘ਚ ਪੇਸ਼ ਕੀਤਾ ਗਿਆ ਸੀ ।

ਜੌਹਨ ਗਰਾਮੈਂਡੀ ਅਤੇ ਡੇਵਿਡ ਵਲਾਦੋ ਦੋਵੇਂ ਸਿੱਖ ਕਾਕਸ ਦੇ ਸਹਿ-ਪ੍ਰਧਾਨ ਹਨ ।

ਇਸ ਮਤੇ ਦਾ ਸਿੱਖ ਕਾਕਸ ਕਮੇਟੀ, ਸਿੱਖ ਸਹਿ-ਤਾਲਮੇਲ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਵਾਗਤ ਕੀਤਾ ਗਿਆ ਹੈ ।

Spread the love