ਯੂ.ਐੱਸ. ਬਾਰਡਰ ਐਂਡ ਕਸਟਮਜ਼ ਅਤੇ ਬਾਰਡਰ ਪ੍ਰੌਟੈਕਸ਼ਨ ਅਧਿਕਾਰੀਆਂ ਨੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ 7 ਲੱਖ ਡਾਲਰ ਦੀ ਕੀਮਤ ਵਾਲੇ ਕੋਕੀਨ ਦੇ ਲਗਪਗ 100 ਪੌਂਡ ਭਾਰ ਵਾਲੇ ਪੈਕੇਟ ਜ਼ਬਤ ਕੀਤੇ ਹਨ।

ਇਹ ਨਸ਼ੀਲੇ ਪਦਾਰਥ ਬੀਤੇ ਦਿਨ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਦੁਆਰਾ ਹਿਡਾਲਗੋ ਇੰਟਰਨੈਸ਼ਨਲ ਬਿ੍ਜ ‘ਤੇ ਕੀਤੀ ਗਈ ਕਾਰਵਾਈ ਦੌਰਾਨ ਜ਼ਬਤ ਕੀਤੇ ਗਏ, ਜੋ ਟੈਕਸਾਸ ਅਤੇ ਮੈਕਸੀਕਨ ਸੂਬਿਆਂ ਤਾਮਾਉਲੀਪਾਸ ਅਤੇ ਰਿਓ ਗ੍ਰਾਂਡੇ ਨੂੰ ਜੋੜਦਾ ਹੈ।

ਪੋਰਟ ਡਾਇਰੈਕਟਰ ਨੇ ਬਿਆਨ ‘ਚ ਕਿਹਾ ਕਿ ਸਾਡੇ ਸੀ.ਬੀ.ਪੀ. ਅਧਿਕਾਰੀ ਚੌਕਸ ਰਹਿੰਦੇ ਹਨ ਅਤੇ ਤਸਕਰੀ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਆਪਣੇ ਤਜ਼ਰਬੇ ਅਤੇ ਸਾਰੇ ਉਪਲਬਧ ਸਾਧਨਾਂ ‘ਤੇ ਸਾਨੂੰ ਪੂਰਾ ਭਰੋਸਾ ਹੈ ।

Spread the love