ਸ਼੍ਰੀਲੰਕਾ ‘ਚ ਆਰਥਿਕ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ।ਦੇਸ਼ ਦੇ ਰਾਸ਼ਟਰਪਤੀ ਨੇ ਕੱਲ ਕਈ ਅਹਿਮ ਫੈਸਲੇ ਲਏ ।
ਇੱਥੋਂ ਤੱਕ ਕਿ ਨਵੇਂ ਮੰਤਰੀਆਂ ਨੂੰ ਅਹੁਦੇ ਵੀ ਸੌਂਪੇ ਪਰ ਨਿਯੁਕਤੀ ਦੇ ਇੱਕ ਦਿਨ ਬਾਅਦ, ਨਵੇਂ ਵਿੱਤ ਮੰਤਰੀ ਅਲੀ ਸਾਬਰੀ ਨੇ ਸ਼੍ਰੀਲੰਕਾ ਦੇ ਡੂੰਘੇ ਆਰਥਿਕ ਸੰਕਟ ਦੇ ਵਿਚਕਾਰ ਅਸਤੀਫਾ ਦੇ ਦਿੱਤਾ ਹੈ।
ਉਧਰ ਦੇਸ਼ ਵਿੱਚ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।ਸ਼੍ਰੀਲੰਕਾ ਵਿੱਚ ਹੁਣ ਦਵਾਈ ਦੀ ਭਾਰੀ ਕਮੀ ਹੈ।
ਇਸ ਤੋਂ ਬਾਅਦ ਦੇਸ਼ ਵਿੱਚ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਸੂਬੇ ਦੀਆਂ ਸਿਹਤ ਸਹੂਲਤਾਂ ਹੁਣ ਸਿਰਫ਼ ਐਮਰਜੈਂਸੀ ਕੇਸਾਂ ਨੂੰ ਹੀ ਪਹਿਲ ਦੇਣਗੀਆਂ।
ਮੰਨਿਆ ਜਾ ਰਿਹਾ ਹੈ ਕਿ ਜੇਕਰ ਮੌਜੂਦਾ ਆਰਥਿਕ ਸੰਕਟ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਦਵਾਈਆਂ ਦੀ ਕਮੀ ਬਹੁਤ ਗੰਭੀਰ ਸਥਿਤੀ ‘ਤੇ ਪਹੁੰਚ ਜਾਵੇਗੀ।
ਦੱਸ ਦੇਈਏ ਕਿ ਸਰਕਾਰ ਤੋਂ ਨਾਰਾਜ਼ ਲੋਕ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ।
ਸ੍ਰੀਲੰਕਾ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਨਾ ਤੋੜਨ ਦੀ ਚੇਤਾਵਨੀ ਦਿੱਤੀ ਹੈ।
ਪੁਲਿਸ ਹੁਣ ਤੱਕ 54 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਇਸ ਦੇ ਨਾਲ ਹੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।