ਅੱਜ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨੀ ਮਸਲਿਆਂ ਤੇ ਪੰਜਾਬ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਮੰਗ ਨੂੰ ਲੈਕੇ ਡੀਸੀ ਮਾਨਸਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਤਹਿਸੀਲਦਾਰ ਮਾਨਸਾ ਨੂੰ ਸੌਂਪਿਆ ਗਿਆ ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ – ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦਾ ਨਾਦਰਸ਼ਾਹੀ ਫੁਰਮਾਨ, ਚੰਡੀਗੜ੍ਹ ਦਾ ਪੰਜਾਬ ਤੋਂ ਅਧਿਕਾਰ ਖੋਹਣ,ਅਤੇ ਪੰਜਾਬ ਦੇ ਪਾਣੀਆਂ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਜਿਹੇ ਮਾਮਲੇ ਕੇਂਦਰ ਸਰਕਾਰ ਵੱਲੋਂ ਲਾਗੂ ਕਰਨੇ ਪੰਜਾਬ ਨਾਲ ਸਰਾਸਰ ਧੱਕਾ ਹੈ। ਉਹਨਾਂ ਕਿਹਾ ਲੱਖਾਂ ਕੁਰਬਾਨੀਆਂ ਦੇ ਕੇ ਪੰਜਾਬ ਨੇ ਆਪਣੀ ਹੋਂਦ ਸਥਾਪਤ ਕੀਤੀ ਹੈ 27 ਪਿੰਡਾਂ ਦਾ ਉਜਾੜਾ ਕਰਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ। ਹੁਣ ਚੰਡੀਗੜ੍ ਤੇ ਕੇਂਦਰ ਸਰਕਾਰ ਵੱਲੋਂ ਕੇਂਦਰੀ ਅਧਿਕਾਰ ਜਮਾਂ ਪੰਜਾਬੀਆਂ ਨੂੰ ਇਉਂ ਲਾਂਭੇ ਕਰਨਾ ਬਰਦਾਸ਼ਤ ਯੋਗ ਨਹੀਂ।ਉਹਨਾਂ ਕਿਹਾ ਕਿ ਕਿਸਾਨ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਪੇਟ ਪਾਲਦਾ ਹੈ ਇਹਨਾਂ ਨੀਤੀਆਂ ਕਾਰਨ ਖੇਤੀ ਪ੍ਰਧਾਨ ਸੂਬਾ ਪੰਜਾਬ ਬਿਜਲੀ ਤੇ ਪਾਣੀ ਦੀ ਕਿੱਲਤ ਖੁਣੋਂ ਬੁਰੇ ਤਰੀਕੇ ਨਾਲ ਉਜੜੇਗਾ ਜਿਸਨੂੰ ਇਸ ਕਗਾਰ ਤੇ ਪੰਜਾਬੀ ਕਦੇ ਨਹੀਂ ਪੁੱਜਣ ਦੇਣਗੇ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਤੋਂ ਟੈਕਸ ਲੈਣ ਦੇ ਬਾਵਜੂਦ ਗਾਵਾਂ ਥਾਂ ਥਾਂ ਕੂੜੇ ਦੇ ਢੇਰਾਂ ਤੇ ਘੁੰਮ ਰਹੀਆਂ ਹਨ ਜਿਨ੍ਹਾਂ ਵਿੱਚੋ ਦੇਸੀ ਨਸਲ ਦੇ ਪਸ਼ੂਆਂ ਦੀ ਸਾਂਭ ਸੰਭਾਲ ਦੀ ਸਰਕਾਰ ਜ਼ਿੰਮੇਵਾਰੀ ਲਵੇ ਅਤੇ ਅਮੇਰਿਕਨ ਨਸਲ ਨੂੰ ਸਲਾਟਰ ਹਾਊਸ ਭੇਜਿਆ ਜਾਵੇ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਤਰਾਂ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ੇ ਤੇ ਲਕੀਰ ਫੇਰੀ ਜਾਵੇ। ਉਹਨਾਂ ਕਿਹਾ ਕਿ ਸਾਰੀਆਂ ਫਸਲਾਂ ਤੇ ਐਮ‌ਐਸ ਪੀ ਤਹਿ ਕਰਦਿਆਂ ਹਰ ਮੰਡੀ ਵਿੱਚ ਫਸਲ ਦੀ ਸਮਾਂ ਬੱਧ ਖਰੀਦ ਤਹਿ ਕੀਤੀ ਜਾਵੇ।ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਤੇ ਸਰਕਾਰ ਫੌਰੀ ਧਿਆਨ ਦੇਵੇ।ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਾਨਸਾ ਆ ਕੇ ਨਰਮੇ ਦੇ ਮੁਆਵਜੇ ਵੰਡਣ ਪਿਟਿਆ ਢੋਲ ਮਸ਼ਹੂਰੀ ਬਣਕੇ ਰਹਿ ਗਿਆ ਅਸਲੀਅਤ ਵਿੱਚ ਅਜੇ ਤੱਕ ਕਿਸਾਨਾਂ ਮਜ਼ਦੂਰਾਂ ਦੇ ਖਾਤਿਆਂ ਵਿੱਚ ਇੱਕ ਧੇਲਾ ਵੀ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਆਪਣੇ ਆਪਣੇ ਖੇਤਰਾਂ ਦੀ ਜਨਤਾ ਦੀਆਂ ਮੰਗਾਂ ਤੇ ਫੌਰੀ ਧਿਆਨ ਦੇਂਦਿਆਂ ਹੱਲ ਕਰੇ।

ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ,ਜ਼ਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ, ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ,ਬਲਾਕ ਪ੍ਰਧਾਨ ਗੁਰਮੁਖ ਸਿੰਘ ਗੋਗੀ, ਗੁਰਤੇਜ ਵਰੇ,ਸੁਰਜੀਤ ਸਿੰਘ ਕੋਟਧਰਮੂੰ,ਹਾਕਮ ਸਿੰਘ ਝੁਨੀਰ,ਅਮਰੀਕ ਕੋਟ ਧਰਮੂ, ਬਲ਼ਦੇਵ ਸਿੰਘ ਭੀਖੀ, ਅਮੋਲਕ ਸਿੰਘ ਖੀਵਾ,ਦਰਸ਼ਨ ਮੰਘਾਣੀਆਂ, ਕਰਨੈਲ ਸਿੰਘ ਮਾਨਸਾ ਨੇ ਸੰਬੋਧਨ ਕੀਤਾ।

Spread the love