ਖ਼ਬਰ ਉਤਰ-ਪੂਰਬੀ ਫ਼ਿਲਾਡੈਲਫ਼ੀਆ ਤੋਂ ਹੈ ਜਿੱਥੇ ਇੱਕ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਗੋਲੀਆਂ ਚਲਾ ਕੇ ਪੈਨਸਿਲਵੈਨੀਆ ਦੇ ਇਕ ਪੁਲਿਸ ਅਫ਼ਸਰ ਤੇ ਦੋ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਘਟਨਾ ‘ਚ 2 ਔਰਤਾਂ ਜਖਮੀ ਵੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਕਿ ਸ਼ੱਕੀ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫ਼ਸਰ ਤੇ ਦੋ ਹੋਰਨਾਂ ਨੂੰ ਕੀਤਾ ਜ਼ਖ਼ਮੀ।
ਦੱਸਿਆ ਜਾ ਰਿਹਾ ਕਿ ਪੁਲਿਸ ਸ਼ੱਕੀ ਨੂੰ ਕਾਬੂ ਕਰਨ ਗਈ ਸੀ ਪਰੰਤੂ ਜਿਉਂ ਹੀ ਮੌਕੇ ਉੱਪਰ ਪੁੱਜੀ ਤਾਂ ਸ਼ੱਕੀ ਹਮਲਾਵਰ ਨੇ ਇਮਾਰਤ ਦੀ ਦੂਸਰੀ ਮੰਜ਼ਿਲ ਤੋਂ ਗੋਲੀ ਚਲਾ ਕੇ ਇਕ ਪੁਲਿਸ ਅਫ਼ਸਰ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਦੀ ਹਾਲਤ ਗੰਭੀਰ ਪਰ ਸਥਿਰ ਹੈ।
ਇਸ ਘਟਨਾ ਵਿਚ ਜ਼ਖ਼ਮੀ ਹੋਈਆਂ ਦੋ ਔਰਤਾਂ ਹਨ ਜਿਨ੍ਹਾਂ ਦੀ ਉਮਰ 57 ਤੇ 42 ਸਾਲ ਹੈ।ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।