ਇਸ ਵਾਰ ਪੰਜਾਬ ’ਚ ਹਾੜ੍ਹੀ ਦੀ ਫਸਲ ਨੇ ਨਵੀਂ ਆਸ ਬੰਨ੍ਹੀ ਹੈ। ਵਾਢੀ ਦਾ ਕੰਮ ਫਿਲਹਾਲ ਸੁਸਤ ਚਾਲੇ ਹੈ ਪਰ ਮਾਰਚ ਮਹੀਨੇ ਦੀ ਗਰਮੀ ਕਰਕੇ ਵਾਢੀ ਇੱਕ ਹਫ਼ਤਾ ਅਗੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰੂਸ ਤੇ ਯੂਕਰੇਨ ਕਰਕੇ ਐਤਕੀਂ ਅਨਾਜ ਦੀ ਵੁੱਕਤ ਵਧੀ ਹੈ ਤੇ ਕੌਮਾਂਤਰੀ ਬਾਜ਼ਾਰ ਵਿੱਚ ਕਣਕ ਦੀ ਪੁੱਛਗਿੱਛ ਚਮਕੀ ਹੈ। ਵਪਾਰੀ ਤਬਕਾ ਵੀ ਫਸਲ ਖ਼ਰੀਦੇਗਾ।ਹਾੜ੍ਹੀ ਦਾ ਚੰਗਾ ਪੱਖ ਹੈ ਕਿ ਪੰਜਾਬ ਦੀ ਕਣਕ ਦੀ ਮੰਗ ਵਧ ਗਈ ਹੈ ਅਤੇ ਇਸ ਵਾਰ ਭਾਰਤੀ ਖੁਰਾਕ ਨਿਗਮ ਨੇ 40 ਫ਼ੀਸਦੀ ਫਸਲ ਮੰਡੀਆਂ ’ਚੋਂ ਹੀ ਸਿੱਧੀ ਚੁਕਾਈ ਕਰਕੇ ਦੂਸਰੇ ਸੂਬਿਆਂ ਵਿੱਚ ਭੇਜਣੀ ਹੈ। ਕਣਕ ਦਾ ਭਾਅ ਤੇਜ਼ ਹੈ ਅਤੇ ਕਾਰਪੋਰੇਟ ਕਿਸਾਨਾਂ ਨੂੰ ਉੱਚਾ ਭਾਅ ਦੇਣ ਲਈ ਤਿਆਰ ਹਨ ਅਤੇ ਸਰਦੇ ਪੁੱਜਦੇ ਕਿਸਾਨ ਤਾਂ ਇਸ ਵਾਰ ਕਣਕ ਭੰਡਾਰ ਕਰਨ ਦੇ ਮੂਡ ਵਿਚ ਵੀ ਹਨ। ਪੰਜਾਬ ਸਰਕਾਰ ਨੇ 132 ਲੱਖ ਮੀਟਰਿਕ ਟਨ ਕਣਕ ਖ਼ਰੀਦ ਦਾ ਟੀਚਾ ਰੱਖਿਆ ਹੈ।

Spread the love