ਯੂਕਰੇਨ ਦੇ ਰੇਲਵੇ ਸਟੇਸ਼ਨ ‘ਤੇ ਰਾਕੇਟ ਹਮਲੇ ‘ਚ 30 ਤੋਂ ਵੱਧ ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।
ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਯੂਕਰੇਨ ‘ਚ ਨਾਗਰਿਕਾਂ ‘ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਵੱਲ ਕੱਢਿਆ ਜਾ ਰਿਹਾ ਸੀ।
ਖੇਤਰੀ ਗਵਰਨਰ ਪਾਵਲੋ ਕਿਰੀਲੇਨਕੋ ਨੇ ਕਿਹਾ ਕਿ ਹਮਲੇ ਦੇ ਸਮੇਂ ਹਜ਼ਾਰਾਂ ਲੋਕ ਰੇਲਵੇ ਸਟੇਸ਼ਨ ‘ਤੇ ਸਨ ।
ਰਾਕੇਟ ਹਮਲੇ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ ਹਾਲਾਂਕਿ ਜਿਵੇਂ ਹੀ ਬਚਾਅ ਕਾਰਜ ਸ਼ੁਰੂ ਹੋਇਆ, ਜ਼ਖਮੀਆਂ ਦੀ ਗਿਣਤੀ ਵਧਦੀ ਗਈ।
ਦੂਜੇ ਪਾਸੇ ਰੂਸ ਨੇ ਹਮਲੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸ਼ਾਇਦ ਇਹ ਹਮਲਾ ਯੂਕਰੇਨ ਨੇ ਕੀਤਾ ਹੈ।
ਮਾਸਕੋ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਹਮਲੇ ਤੋਂ ਬਾਅਦ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਹੈ।