ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਮੈਡਮ ਸ਼ਿਲਪਾ ਵਰਮਾ ਵੱਲੋਂ ਜ਼ਿਲਾ ਜੇਲ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਰਾਹੀਂ ਉਨਾਂ ਨੇ ਜੇਲ ਦੇ ਸਾਰੇ ਬੈਰਕਾਂ ਦਾ ਮੁਆਇਨਾ ਕਰਦਿਆਂ ਵੱਖ- ਵੱਖ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨਾਂ ਦੀਆਂ ਕਾਫੀ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ।

ਤਇਸ ਦੌਰੇ ਦੌਰਾਨ ਉਨਾਂ ਜੇਲ ਵਿੱਚ ਮੌਜੂਦ ਮੈਡੀਕਲ ਸਟਾਫ ਨੂੰ ਜੇਲ ਵਿੱਚ ਮੌਜੂਦ ਕੈਦੀਆਂ ਅਤੇ ਹਵਾਲਾਤੀਆਂ ਦੀ ਸਿਹਤ ਬਾਰੇ ਅਤੇ ਉਨਾਂ ਸਮੇਂ ਸਿਰ ਦਿੱਤੀ ਜਾਣ ਵਾਲੀ ਮੈਡੀਕਲ ਸਬੰਧੀ ਸਹੂਲਤ ਅਤੇ ਦਵਾਈਆਂ ਬਾਰੇ ਵੀ ਪੁੱਛ-ਗਿੱਛ ਕੀਤੀ। ਇਸ ਮੌਕੇ ਉਨਾਂ ਜੇਲ ਦੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਸਿਹਤ ਸਬੰਧੀ ਪੂਰੀ ਤਰਾਂ ਸੁਚੇਤ ਰਹਿਣ।

Spread the love