ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਨਵੀਂ ਸਿੱਖਿਆ ਨੀਤੀ 2020 ਦੇ ਵਿਰੁੱਧ ਕਰਵਾਇਆ ਸੈਮੀਨਾਰ

ਜੀਵਨ ਕ੍ਰਾਂਤੀ
ਮਾਨਸਾ :- ਸਥਾਨਕ ਬੱਚਤ ਭਵਨ ਵਿਖੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਨਵੀਂ ਸਿੱਖਿਆ ਨੀਤੀ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਅਤੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਕੌਮੀ ਆਗੂ ਸਾਥੀ ਮ੍ਰਿਗਾਂਕ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਜਾਤੀ ਪ੍ਰਬੰਧ ਨੂੰ ਤਕੜਾ ਕਰਨ, ਅਬਾਦੀ ਦੇ ਵੱਡੇ ਹਿੱਸੇ ਨੂੰ ਸਿੱਖਿਆ ਖੇਤਰ ਚੋਂ ਬਾਹਰ ਕਰਕੇ ਸਿੱਖਿਆ ਨੂੰ ਕਾਰਪੋਰੇਟ ਘਰਾਂਿਣਆਂ ਹਵਾਲੇ ਕਰਨ ਦੀ ਸ਼ਾਜਿਸ ਹੈ। ਉਹਨਾਂ ਕਿਹਾ ਕਿ ਸਿੱਖਿਆ ਨੀਤੀ ਚ ਆਪਾ ਵਿਰੋਧੀ ਉਪਬੰਧ ਦਰਜ ਹਨ । ਇਹ ਸਕੂਲਾਂ ਚ ਵਿਿਦਆਰਥੀਆਂ ਦੀ ਘੱਟ ਗਿਣਤੀ ਨੂੰ ਇੱਕ ਸਮੱਸ਼ਿਆ ਦੱਸਦੀ ਹੈ ਪਰ ਇਸਦਾ ਹੱਲ ਘੱਟ ਗਿਣਤੀ ਲਈ ਜਿੰਮੇਵਾਰ ਕਾਰਨਾਂ ਨੂੰ ਦੂਰ ਕਰਨ ਦੀ ਬਜਾਏ ਸਕੂਲਾਂ ਨੂੰ ਬੰਦ ਕਰਨਾ ਦੱਸਦੀ ਹੈ। ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਜਰੂਰੀ ਦੱਸਦੀ ਹੈ ਪਰ ਪ੍ਰੀ ਪ੍ਰਾਇਮਰੀ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਬਜਾਏ ਬੁੱਤਾ ਸਾਰਨ ਦੀ ਗੱਲ ਕਰਦੀ ਹੈ। ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਲਿਆਉਣ ਦੀ ਬਜਾਏ , ਅਨਲਾਈਨ ਸਿੱਖਿਆ ਰਾਹੀ ਵਿਿਦਆਰਥੀਆਂ ਦਾ ਸੰਪਰਕ ਸਕੂਲਾਂ ਨਾਲੋਂ ਤੋੜਨ ਦੀ ਗੱਲ ਕਰਦੀ ਹੈ। ਵਿਿਦਆਰਥੀਆਂ ਦਾ ਵਿਿਗਆਨਕ ਨਜਰੀਆ ਵਿਕਸ਼ਤ ਕਰਨ ਦੀ ਬਜਾਏ , ਉਹਨਾਂ ਨੂੰ ਕਿਸ਼ਮਤਵਾਦੀ ਬਨਾਉਣ ਵੱਲ ਕਦਮ ਵਧਾਉਂਦੀ ਹੈ।


Spread the love