ਪੰਜਾਬ ਸਰਕਾਰ ਦੀ ਕੈਬਨਿਟ ਦੀ ਅਹਿਮ ਮੀਟਿੰਗ 13 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਵੇਗੀ। ਇਹ ਮੀਟਿੰਗ ਬੁੱਧਵਾਰ ਸਵੇਰੇ 11 ਵਜੇ ਸਕੱਤਰੇਤ ਚੰਡੀਗੜ੍ਹ ਚ ਹੋਵੇਗੀ। ਇਸ ਸੰਬੰਧੀ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ। ਕੈਬਨਿਟ ਮੀਟਿੰਗ ਲਈ ਕਿਹੜੇ ਕਿਹੜੇ ਏਜੰਡੇ ਰੱਖੇ ਜਾ ਰਹੇ ਹਨ ਇਸ ਸੰਬੰਧੀ ਰਾਜਨੀਤਕ ਧਿਰਾਂ ਚ ਹਲਚਲ ਵੇਖਣ ਨੂੰ ਨਜਰ ਆ ਰਹੀ ਹੈ। ਵਿਰੋਧੀਆਂ ਵੱਲੋਂ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਨੂੰ ਲੈਕੇ ਲਗਾਤਾਰ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ

Spread the love