ਅੰਮ੍ਰਿਤਸਰ :- ਬਹਿਬਲ ਕਲਾਂ ਗੋਲ਼ੀ ਕਾਂਡ ਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨ ਭਾਈ ਹਰਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਚ ਲਗਾ ਦਿੱਤੀਆਂ ਹਨ। ਇਹ ਨੌਜਵਾਨ ਉਸ ਮੌਕੇ ਪੁਲਿਸ ਦੀ ਗੋਲ਼ੀ ਨਾਲ ਸ਼ਹੀਦ ਹੋ ਗਏ ਸਨ ਜਦੋਂ 2015 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਧਰਨਿਆਂ ਦੀ ਰੋਸ ਲੜੀ ਅਧੀਨ ਬਹਿਬਲ ਕਲਾਂ ਵਿਖੇ ਰੋਸ ਧਰਨਾ ਦੇ ਰਹੇ ਸਨ। ਬਹਿਬਲ ਗੋਲ਼ੀਕਾਂਡ ਦੇ ਦੋਸ਼ੀਆਂ ਨੂੰ ਕਾਨੂੰਨੀ ਸਜਾ ਦਿਵਾਉਣ ਲਈ ਸਿੱਖ ਜਥੇਬੰਦੀਆਂ ਅਜੇ ਵੀ ਸੰਘਰਸ਼ ਕਰ ਰਹੀਆਂ ਹਨ। ਬੀਤੇ ਦਿਨ
ਬਹਿਬਲ ਕਲਾਂ ਗੋਲ਼ੀਕਾਂਡ ਵਿਰੁੱਧ ਸੰਗਤਾਂ ਨੇ ਨੈਸ਼ਨਲ ਹਾਈਵੇਅ ਜਾਮ ਕੀਤਾ ਸੀ।

Spread the love