ਸੰਗਰੂਰ :- ਜਿਲ੍ਹਾ ਸੰਗਰੂਰ ਨਾਲ ਸੰਬੰਧਿਤ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਪਾਰਟੀ ‘ਚੋਂ ਕੱਢੇ ਜਾਣ ਦੀ ਖੁਸ਼ੀ ‘ਚ ਲੱਡੂ ਵੰਡੇ ਅਤੇ ਉਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਉੱਤੇ ਤਿੱਖੇ ਨਿਸ਼ਾਨੇ ਸਾਧੇ।
ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਾਂਗਰਸ ਪਾਰਟੀ ਦੀ ਵਾਗਡੋਰ ਜਦੋਂ ਤੱਕ ਗਾਂਧੀ ਪਰਿਵਾਰ ਦੇ ਹੱਥ ‘ਚ ਹੈ ਉਦੋਂ ਤੱਕ ਕਾਂਗਰਸ ਦਾ ਬੇੜਾ ਪਾਰ ਨਹੀਂ ਹੋ ਸਕਦਾ।ਧੀਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਕੱਢੇ ਜਾਣ ਦਾ ਕੋਈ ਅਫਸੋਸ ਨਹੀਂ ਹੈ ਪਰ ਉਹ ਬਹੁਤ ਖੁਸ਼ ਹਨ ਅਤੇ ਲੱਡੂ ਵੰਡ ਰਹੇ ਹਨ
ਧੀਮਾਨ ਨੇ ਨਵਜੋਤ ਸਿੱਧੂ ਦਾ ਪੱਖ ਪੂਰਿਆ ਕਿਹਾ ਉਹ ਈਮਾਨਦਾਰ ਇਨਸਾਨ ਹੈ ਅਤੇ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।



Spread the love