ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸੀ ਹਮਲੇ ਮਗਰੋਂ ਯੂਕਰੇਨ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ 45 ਲੱਖ ਹੋ ਗਈ ਹੈ।

ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਵੱਲੋਂ ਆਪਣੇ ਪੋਰਟਲ ‘ਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ, 24 ਫਰਵਰੀ ਤੋਂ ਹੁਣ ਤੱਕ 45.04 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

ਜਾਣਕਾਰੀ ਮੁਤਾਬਕ, ਲਗਪਗ 26 ਲੱਖ ਲੋਕ ਪੋਲੈਂਡ ਗਏ ਅਤੇ 6,86,000 ਤੋਂ ਵੱਧ ਰੋਮਾਨੀਆ ਚਲੇ ਗਏ ਹਨ।

ਯੂਕਰੇਨ ਛੱਡ ਕੇ ਜਾਣ ਵਾਲ਼ਿਆਂ ਦਾ ਇਹ ਵੱਡਾ ਅੰਕੜਾ ਹੈ।ਉਧਰ ਕਈ ਦੇਸ਼ ਰੂਸ ਦਾ ਵਿਰੋਧ ਕਰਨ ‘ਚ ਉਤਰ ਆਏ ਨੇ।

ਵਿਰੋਧ ਕਰਨ ਵਾਲਿਆ ਦਾ ਕਹਿਣਾ ਕਿ ਰੂਸ ਯੂਕਰੇਨ ਨਾਲ ਧੱਕਾ ਕਰ ਰਿਹੈ।

Spread the love