ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਹੁਣ ਪੂਰਬ ਨੂੰ ਆਪਣਾ ਬਾਜ਼ਾਰ ਬਣਾਉਣਗੇ।

ਯੂਰਪੀ ਦੇਸ਼ਾਂ ਨੂੰ 40 ਫੀਸਦੀ ਗੈਸ ਤੇ 25 ਫੀਸਦੀ ਤੇਲ ਦੀ ਸਪਲਾਈ ਕਰਨ ਵਾਲੇ ਰੂਸ ਨੇ ਨਵੀਂ ਪਾਈਪ ਲਾਈਨ ਵਿਛਾਉਣ ਦੀ ਯੋਜਨਾ ‘ਤੇ ਕੰਮ ਕਰਨਾ ਜਲਦੀ ਸ਼ੂਰੂ ਕਰ ਦੇਣਾ ਹੈ ।

ਪੁਤਿਨ ਨੇ ਉੱਚ ਪੱਧਰੀ ਬੈਠਕ ਤੋਂ ਬਾਅਦ ਇਹਨਾਂ ਗੱਲਾਂ ਦਾ ਖੁਲਾਸਾ ਕੀਤਾ ਹੈ।

ਦਰਅਸਲ ਰੂਸ ਦੁਨੀਆ ਦੇ ਤੇਲ ਉਤਪਾਦਨ ਦਾ 10 ਫੀਸਦੀ ਤੇ ਆਪਣੀ ਗੈਸ ਦਾ 20 ਫੀਸਦੀ ਸਪਲਾਈ ਕਰਦਾ ਹੈ।

ਏਸ਼ੀਆਈ ਦੇਸ਼ਾਂ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਤੇਲ ਤੇ ਗੈਸ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇਸ਼ ਵੀ ਉਨ੍ਹਾਂ ਲਈ ਵੱਡੇ ਬਾਜ਼ਾਰ ਹੋ ਸਕਦੇ ਹਨ।

ਗੌਰਤਲਬ ਹੈ ਕਿ ਬ੍ਰਿਟੇਨ ਤੇ ਯੂਰਪੀ ਸੰਘ ਦੇ 27 ਦੇਸ਼ਾਂ ਨੇ ਵੀ ਰੂਸ ਦੇ ਤੇਲ, ਗੈਸ ਅਤੇ ਕੋਲੇ ‘ਤੇ ਅਮਰੀਕੀ ਪਾਬੰਦੀਆਂ ਦਾ ਸਮਰਥਨ ਕੀਤਾ ਹੈ।

ਰੂਸੀ ਤੇਲ ਤੇ ਗੈਸ ‘ਤੇ ਨਿਰਭਰ ਯੂਰਪੀਅਨ ਦੇਸ਼ਾਂ ਨੇ ਵੀ ਇਸ ਸਾਲ ਦੇ ਅੰਤ ਤਕ ਰੂਸ ਤੋਂ ਖਰੀਦਦਾਰੀ ਬੰਦ ਕਰਨ ਦਾ ਐਲਾਨ ਕੀਤਾ ਹੈ।

ਯੂਰਪੀ ਦੇਸ਼ਾਂ ਨੂੰ 40 ਫੀਸਦੀ ਗੈਸ ਤੇ 25 ਫੀਸਦੀ ਤੇਲ ਦੀ ਸਪਲਾਈ ਕਰਨ ਵਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਹੁਣ ਪੂਰਬ ਨੂੰ ਆਪਣਾ ਬਾਜ਼ਾਰ ਬਣਾਉਣਗੇ।

Spread the love