ਜਾਪਾਨੀ ਤਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਰਾਸ਼ਟਰੀ ਪਾਰਕ ਦੇ ਠੰਢੇ ਪਾਣੀ ‘ਚ ਡੁੱਬੀ ਕਿਸ਼ਤੀ ‘ਤੇ ਸਵਾਰ 26 ਲੋਕਾਂ ‘ਚੋਂ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ।
ਲਾਪਤਾ ਲੋਕਾਂ ਦੀ ਤਲਾਸ਼ ਲਈ ਅਭਿਆਨ ਜਾਰੀ ਹੈ ।
ਇਕ ਦਿਨ ਬਾਅਦ ਇਕ ਸੈਰ ਸਪਾਟਾ ਕਿਸ਼ਤੀ, ਜਿਸ ‘ਤੇ 26 ਲੋਕ ਸਵਾਰ ਸਨ, ਡੂੰਘੇ ਪਾਣੀ ‘ਚ ਡੁੱਬ ਗਈ, ਜਿਸ ਨਾਲ ਸਵਾਲ ਉਠੇ ਕਿ ਇਸ ਨੂੰ ਸਮੁੰਦਰੀ ਸਫਰ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ?
ਤਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ 10 ਮ੍ਤਿਕਾਂ ‘ਚ 7 ਪੁਰਸ਼ ਤੇ ਤਿੰਨ ਔਰਤਾਂ ਸ਼ਾਮਿਲ ਹਨ ।
ਕਿਸ਼ਤੀ ‘ਤੇ 2 ਬੱਚਿਆਂ ਸਮੇਤ 24 ਯਾਤਰੀ ਅਤੇ ਚਾਲਕ ਦਲ ਦੋ ਮੈਂਬਰ ਸਵਾਰ ਸਨ ।
ਇਹ ਕਿਸ਼ਤੀ ਸ਼ਿਰੇਤੋਕੋ ਪ੍ਰਾਇਦੀਪ ਦੇ ਕੋਲ ਸਨਿਚਰਵਾਰ ਦੁਪਹਿਰ ਨੂੰ ਡੁੱਬੀ ।