ਚੀਨ ਦੀ ਵਿੱਤੀ ਰਾਜਧਾਨੀ ਸ਼ੰਘਾਈ ‘ਚ ਕਰੋਨਾ ਦੇ ਕੇਸ ਤੇਜ਼ੀ ਨਾਲ ਵਧਣ ਕਰਕੇ ਦੇਸ਼ ਦੀ ਕਰੋਨਾ ਰਾਜਧਾਨੀ ਕਿਹਾ ਜਾਣ ਲੱਗਿਆ ਹੈ।

ਮੰਗਲਵਾਰ ਨੂੰ, ਚੀਨ ਵਿੱਚ 1,908 ਕੋਵਿਡ ਪਾਜ਼ੀਟਵ ਕੇਸ ਮਿਲੇ ਜਿਨ੍ਹਾਂ ਵਿੱਚੋਂ 1,661 ਇਕੱਲੇ ਸ਼ੰਘਾਈ ਤੋਂ ਹਨ। ਸ਼ੰਘਾਈ ‘ਚ ਕੋਰੋਨਾ ਨਾਲ 52 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।

ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਰਾਜਧਾਨੀ ਬੀਜਿੰਗ ਵਿੱਚ 2 ਕਰੋੜ ਲੋਕਾਂ ਦੀ ਕੋਰੋਨਾ ਜਾਂਚ ਦੇ ਹੁਕਮ ਦਿੱਤੇ ਹਨ।

ਕੋਰੋਨਾ ਦੇ ਵਧਦੇ ਮਾਮਲਿਆਂ ਨੇ ਚੀਨ ਦੀ ਅਰਥਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।

ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਚੀਨ ਦੀ ਜ਼ੀਰੋ ਕੋਵਿਡ ਨੀਤੀ ਦਾ ਹਵਾਲਾ ਦਿੰਦੇ ਹੋਏ ਦੇਸ਼ ਦੀ ਵਿਕਾਸ ਵਿਕਾਸ ਦਰ ਨੂੰ 4.8% ਤੋਂ ਘਟਾ ਕੇ 4.4% ਕਰ ਦਿੱਤਾ ਹੈ। ਜੋ ਕਿ ਚੀਨ ਦੇ 5.5% ਦੇ ਅਨੁਮਾਨ ਤੋਂ ਬਹੁਤ ਘੱਟ ਹੈ।

Spread the love