ਸਾਊਦੀ ਅਰਬ ਪਾਕਿਸਤਾਨ ਨੂੰ ਲਗਭਗ 8 ਅਰਬ ਡਾਲਰ ਦਾ ਵੱਡਾ ਪੈਕੇਜ ਦੇਣ ਲਈ ਤਿਆਰ ਹੋ ਗਿਆ ਹੈ।

ਇਸ ਨਾਲ ਪਾਕਿਸਤਾਨ ਦੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਸੰਕਟ ‘ਚ ਘਿਰੀ ਅਰਥਵਿਵਸਥਾ ‘ਚ ਸੁਧਾਰ ਕਰਨ ਵਿਚ ਮਦਦ ਮਿਲੇਗੀ।

ਇਸ ‘ਚ ਤੇਲ ਲਈ ਫੰਡਿੰਗ, ਡਿਪਾਜ਼ਿਟ ਦੁਆਰਾ ਵਾਧੂ ਫੰਡਿੰਗ ਅਤੇ 4.2 ਅਰਬ ਡਾਲਰ ਦੀਆਂ ਮੌਜੂਦਾ ਸਹੂਲਤਾਂ ਦਾ ਵਿਸਤਾਰ ਸ਼ਾਮਲ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਤੇਲ ਲਈ ਫੰਡਿੰਗ 1.2 ਅਰਬ ਤੋਂ ਵਧਾ ਕੇ 2.4 ਅਰਬ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸਾਊਦੀ ਅਰਬ ਨੇ ਸਵੀਕਾਰ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਉੱਚ ਮਹਿੰਗਾਈ ਦਰ, ਘਟਦੇ ਵਿਦੇਸ਼ੀ ਮੁਦਰਾ ਭੰਡਾਰ, ਲਗਾਤਾਰ ਵੱਧ ਰਿਹਾ ਚਾਲੂ ਖਾਤੇ ਦਾ ਘਾਟਾ ਅਤੇ ਕਰੰਸੀ ਦੇ ਕਮਜ਼ੋਰ ਹੋਣ ਕਾਰਨ ਪਾਕਿਸਤਾਨ ਆਰਥਿਕ ਚੁਣੌਤੀਆਂ ‘ਚ ਘਿਿਰਆ ਹੋਇਆ ਹੈ।

ਜਾਣਕਾਰੀ ਅਨੁਸਾਰ ਉਕਤ ਸਮਝੌਤਾ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਸਾਊਦੀ ਅਰਬ ਦੌਰੇ ਦੌਰਾਨ ਹੋਇਆ ਸੀ ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਤਕਨੀਕੀ ਵੇਰਵਿਆਂ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰੇ ਦਸਤਾਵੇਜ਼ਾਂ ਨੂੰ ਤਿਆਰ ਕਰਨ ਅਤੇ ਦਸਤਖ਼ਤ ਕਰਨ ਲਈ ਕੁੱਝ ਹਫ਼ਤੇ ਲੱਗਣਗੇ ।

Spread the love