ਮੁਹਾਲੀ ਧਮਾਕੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਤੇ ਮੁਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ‘ਚ ਤਰਨਤਾਰਨ ਦੇ ਰਹਿਣ ਵਾਲਾ ਨਿਸ਼ਾਨ ਸਿੰਘ ਹਿਰਾਸਤ ‘ਚ ਲਿਆ ਗਿਆ ਹੈ। ਨਿਸ਼ਾਨ ਸਿੰਘ ਸਰਹੱਦ ਨੇੜੇ ਪਿੰਡ ਕੋਕਾ ਭੀਖੀ ਦਾ ਰਹਿਣ ਵਾਲਾ ਹੈ , 26 ਸਾਲਾਂ ਦੇ ਨਿਸ਼ਾਨ ਸਿੰਘ ਦੀ ਮੁਹਾਲੀ ਧਮਾਕੇ ਮਾਮਲੇ ‘ਚ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਨਿਸ਼ਾਨ ਸਿੰਘ ਕ੍ਰਿਮੀਨਲ ਬੈਕਗ੍ਰਾਊਂਡ ਹੈ। ਦਸਣਯੋਗ ਹੈ ਕਿ ਹੁਣ ਤੱਕ ਕਰੀਬ 20 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ।

Spread the love