ਰੂਸ ਯੂਕਰੇਨ ਦਾ ਤਣਾਅ ਸਿਖਰ ‘ਤੇ ਹੈ।
ਦੋਵਾਂ ਦੇਸ਼ਾਂ ਦੀ ਲੜਾਈ ਦੌਰਾਨ ਅਰਥ ਵਿਸਥਾ ਦਾ ਭਾਰੀ ਨੁਸਕਾਨ ਹੋਇਆ।
ਹੁਣ ਯੂਕਰੇਨ ਨੇ ਯੂਰੋਪੀਅਨ ਮੁਲਕਾਂ ’ਚ ਜਾਣ ਵਾਲੀ ਰੂਸੀ ਕੁਦਰਤੀ ਗੈਸ ਸਪਲਾਈ ਨੂੰ ਰੋਕ ਦਿੱਤਾ ਹੈ।
ਉਧਰ ਕੀਵ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਹਿਮ ਉੱਤਰ-ਪੂਰਬੀ ਸ਼ਹਿਰ ਨੇੜੇ ਜੰਗ ’ਚ ਸਫ਼ਲਤਾ ਹਾਸਲ ਕੀਤੀ ਹੈ।
ਪਿਛਲੇ 11 ਹਫ਼ਤਿਆਂ ਤੋਂ ਯੂਕਰੇਨੀ ਸ਼ਹਿਰ ਜੰਗ ਦਾ ਮੈਦਾਨ ਬਣੇ ਹੋਏ ਹਨ ਪਰ ਊਰਜਾ ਅਤੇ ਵਿੱਤੀ ਮੰਡੀਆਂ ’ਤੇ ਵੀ ਜੰਗ ਦਾ ਅਸਰ ਪਿਆ ਹੈ।
ਰੂਸ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਨੇ ਸੰਕੇਤ ਦਿੱਤੇ ਕਿ ਗੈਸ ਸਪਲਾਈ ਰੁਕਣ ਦਾ ਅਸਰ ਪਵੇਗਾ।
ਉਨ੍ਹਾਂ ਕਿਹਾ ਕਿ ਯੂਕਰੇਨ ਰਾਹੀਂ ਯੂਰੋਪ ਨੂੰ 7.2 ਕਰੋੜ ਕਿਊਬਿਕ ਮੀਟਰ ਗੈਸ ਸਪਲਾਈ ਭੇਜੀ ਜਾ ਰਹੀ ਸੀ ਜੋ ਇਕ ਦਿਨ ਪਹਿਲਾਂ 25 ਫ਼ੀਸਦੀ ਤੋਂ ਘੱਟ ਹੈ।