ਬੀਤੀ ਦੇਰ ਰਾਤ ਹਲਕਾ ਖਡੂਰ ਸਾਹਿਬ ਦੇ ਪਿੰਡ ਰਾਹਲਚਾਹਲ ਦੇ 32 ਸਾਲਾ ਨੌਜਵਾਨ ਦੀ ਕੁੱਝ ਅਣਪਛਾਤਿਆਂ ਨੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ।

ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਦਕਿ ਹੱਤਿਆ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗਿਆ।

ਦਸ ਦਈਏ ਕਿ ਨੌਜਵਾਨ ਦੇਰ ਰਾਤ ਪਿੰਡ ਡੇਹਰਾ ਸਾਹਿਬ ਤੋਂ ਆਪਣੇ ਪਿੰਡ ਰਾਹਲਚਾਹਲ ਜਾ ਰਿਹਾ ਸੀ, ਜਿਸ ਨੂੰ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

Spread the love