ਸੋਨਾ ਹੋਇਆ ਮਹਿੰਗਾ, ਚਾਂਦੀ ਹੋਈ ਸਸਤੀ, ਸੋਨੇ ਦੀ ਕੀਮਤ 241 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ 50,797 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ।

ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 50,556 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਭਾਰਤੀ ਸਰਾਫਾ ਬਾਜ਼ਾਰ ‘ਚ ਵੀਰਵਾਰ ਨੂੰ ਸੋਨਾ ਮਹਿੰਗਾ ਹੋ ਗਿਆ, ਜਦਕਿ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ।

ਦਸ ਗ੍ਰਾਮ ਸੋਨਾ ਮਹਿੰਗਾ ਹੋ ਕੇ 50,797 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇੱਕ ਕਿਲੋ ਚਾਂਦੀ ਦੇ ਰੇਟ ਵੀ ਹੇਠਾਂ ਆ ਗਏ ਹਨ।

ਹੁਣ ਚਾਂਦੀ 60,158 ਰੁਪਏ ਕਿਲੋ ਵਿੱਚ ਵਿਕ ਰਹੀ ਹੈ। ਇਹ ਜਾਣਕਾਰੀ ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਦਿੱਤੀ ਹੈ।

Spread the love