ਉੱਤਰੀ ਭਾਰਤ ‘ਚ ਗਰਮੀ ਨੇ ਸਾਰੇ ਰਿਕਾਰਡ ਤੋੜਦੇ ਹੋਏ ਲੋਕਾਂ ਨੂੰ ਘਰਾਂ ਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਦਿੱਲੀ ਦੇ ਕਈ ਇਲਾਕਿਆਂ ਸਮੇਤ ਉਤਰ ਪ੍ਰਦੇਸ਼ ਵਿਚ ਤਾਪਮਾਨ 49 ਡਿਗਰੀ ਤੋਂ ਉਤੇ ਪੁੱਜ ਗਿਆ ਹੈ ਜਦਕਿ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਅੱਜ ਹਨੇਰੀ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੇਰਲਾ ਤੇ ਪੰਜ ਹੋਰ ਜ਼ਿਲ੍ਹਿਆ ਵਿਚ ਮੀਂਹ ਲਈ ਰੈਡ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਸਫਦਰਜੰਗ ਖੇਤਰ ਵਿਚ ਤਾਪਮਾਨ 45.6 ਡਿਗਰੀ ਜਦਕਿ ਮੁੰਗੇਸ਼ਪੁਰ ਤੇ ਨਜ਼ਫਗੜ੍ਹ ਖੇਤਰ ਵਿਚ ਕ੍ਰਮਵਾਰ 49.2 ਤੇ 49.1 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਵਿਚ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ। ਪੰਜਾਬ ਚ ਗਰਮੀ ਨੇ ਪਿਛਲੇ ਅੱਠ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਤੇ ਜਲੰਧਰ ਵਿਚ ਅੱਜ ਤਾਪਮਾਨ ਕ੍ਰਮਵਾਰ 46.1 ਅਤੇ 46.2 ਡਿਗਰੀ ਰਿਹਾ ਜਦਕਿ ਲੁਧਿਆਣਾ ਵਿਚ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਅੱਠ ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਸ਼ਾਮ ਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਇਹ ਰਾਹਤ ਅਸਥਾਈ ਹੋਵੇਗੀ। ਇਸ ਤੋਂ ਬਾਅਦ ਮੁੜ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ 31 ਮਈ ਤਕ ਗਰਮੀ ਹੋਰ ਵਧੇਗੀ।

Spread the love