ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਜਲੀ ਚੋਰੀ ਰੋਕਣ ਲਈ ਜਿੱਥੇ ਪੂਰੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਉਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿੱਚ ਬਿਜਲੀ ਚੋਰੀ ਨੂੰ ਮੁਕੰਮਲ ਖਤਮ ਕਰਨਾ ਹੈ ਜਿਸ ਤਹਿਤ ਅੱਜ ਖੇਮਕਰਨ ਵਿਖੇ ਐਸ.ਡੀ.ਓ. ਬਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਅਤੇ ਇਸ ਦੌਰਾਨ ਨਾਜਾਇਜ਼ ਲੱਗੀਆਂ ਕੁੰਡੀਆਂ ਰਾਹੀਂ ਚੋਰੀ ਹੋ ਰਹੀ ਬਿਜਲੀ ਨੂੰ ਰੋਕਿਆ ਗਿਆ ਅਤੇ ਕੁੰਡੀਆਂ ਲਾਉਣ ਵਾਲੇ ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ ਇਸ ਉਪਰੰਤ ਗੱਲਬਾਤ ਕਰਦੇ ਹੋਏ ਐਸ.ਡੀ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਿਰਫ ਇਕ ਹੀ ਮਕਸਦ ਹੈ ਕੀ ਉਹ ਹਰ ਹੀਲੇ ਬਿਜਲੀ ਚੋਰੀ ਰੋਕਣਾ ਚਾਹੁੰਦੇ ਹਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਕਰਨੀ ਬੰਦ ਕਰ ਦੇਣ ਅਤੇ ਜਿਨ੍ਹਾਂ ਦੇ ਬਿੱਲ ਰੁਕੇ ਹੋਏ ਹਨ ਉਹ ਆਪਣੇ ਮੀਟਰਾਂ ਦੇ ਬਿੱਲ ਤਾਰਨ।

Spread the love