ਅੱਜ 17 ਮਈ ਨੂੰ ਕਿਸਾਨ ਚੰਡੀਗੜ੍ਹ ਵੱਲ ਕਰਨਗੇ ਮਾਰਚ

ਕਿਸਾਨਾਂ ਨੇ ਗੁਰਦੁਆਰਾ ਅੰਬ ਸਾਹਿਬ ‘ਚ ਇਕੱਠ ਰੱਖਿਆ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੱਕੇ ਮੋਰਚੇ ਦਾ ਆਰੰਭ ਹੋਣ ਜਾ ਰਿਹਾ ਹੈ। ਇੱਕ ਦਰਜਨ ਤੋਂ ਵੱਧ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਅੱਜ ਕਿਸਾਨ ਸਵੇਰੇ 11:00 ਵਜੇ ਗੁਰਦੁਆਰਾ ਅੰਬ ਸਾਹਿਬ ਤੋਂ ਇਕੱਠੇ ਹੋਣਗੇ ਅਤੇ ਇੱਥੋਂ ਉਹ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਬਿਜਲੀ ਮੰਤਰੀ ਵੱਲੋਂ ਬਿਜਲੀ ਸਪਲਾਈ ਅਤੇ ਹੋਰ ਮੰਗਾਂ ਸੰਬੰਧੀ ਕਿਸਾਨ ਆਗੂਆਂ ਨਾਲ ਇੱਕ ਮੀਟਿੰਗ ਚ ਚਰਚਾ ਕੀਤੀ ਗਈ ਸੀ ਪਰ ਦੋਨਾਂ ਧਿਰਾਂ ਚ ਸਹਿਮਤੀ ਨਹੀਂ ਬਣ ਸਕੀ ਸੀ ਜਿਸ ਕਰਕੇ ਕਿਸਾਨ ਆਗੂਆਂ ਨੇ ਚੰਡੀਗੜ੍ਹ ਚ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਚਾਲੂ ਹਾੜੀ ਦੇ ਸੀਜਨ ਦੌਰਾਨ ਕਣਕ ਦਾ ਝਾੜ ਘੱਟ ਹੋਣ ਦੀ ਸੂਰਤ ਚ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦੇ ਰਹੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਕੌਮਾਂਤਰੀ ਪੱਧਰ ‘ਤੇ ਕਣਕ ਦੀ ਮੰਗ ਅਨੁਸਾਰ ਕਿਸਾਨਾਂ ਤੋਂ ਕਣਕ ਖੁਦ ਹੀ ਖਰੀਦ ਸਕਦੀ ਸੀ ਤੇ ਮੋਟਾ ਮੁਨਾਫਾ ਕਮਾ ਕੇ ਸੂਬੇ ਦਾ ਕਰਜ਼ਾ ਘੱਟ ਕੀਤਾ ਜਾ ਸਕਦਾ ਸੀ।

ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਮੰਗਾਂ ਨੂੰ ਲੈਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਉਨ੍ਹਾਂ ਚ ਪ੍ਰਮੁੱਖ ਤੌਰ ਉੱਤੇ 10 ਮੰਗਾਂ ਸ਼ਾਮਿਲ ਹਨ।

1. ਕਣਕ ਦੇ ਘੱਟ ਝਾੜ ‘ਤੇ 500 ਰੁ. ਬੋਨਸ ਦੀ ਮੰਗ।

2 .ਚਿੱਪ ਮੀਟਰ ਲਗਾਉਣ ਦਾ ਫੈਸਲਾ ਰੱਦ ਕੀਤਾ ਜਾਵੇ।

3. ਮੱਕੀ ਅਤੇ ਮੂੰਗੀ ‘ਤੇ MSP ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ।

4. ਬਾਸਮਤੀ ‘ਤੇ 4500 ਰੁ. Msp ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

5. ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਕੀਤੀ ਜਾਵੇ।

6. ਕੇਂਦਰੀ ਪੁਲ ਤੋਂ ਬਿਜਲੀ ਪਹਿਲਾਂ ਵਾਂਗ ਬਹਾਲ ਕੀਤੀ ਜਾਵੇ।

7. ਸਰਕਾਰ 10 ਜੂਨ ਤੋਂ ਖੇਤੀ ਲਈ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰੇ।

8. ਖੇਤੀ ਮੋਟਰ ਦੇ ਲੋਡ ਦੀ ਫੀਸ 4800 ਤੋਂ ਘਟਾ ਕੇ 1200 ਕੀਤੀ ਜਾਵੇ।

9. ਗੰਨੇ ਦੀ ਫਸਲ ਦੇ 9 ਬਕਾਏ 35 ਰੁਪਏ ਦੇ ਵਾਧੇ ਨਾਲ ਤੁਰੰਤ ਜਾਰੀ ਕੀਤੇ ਜਾਣ

10. ਕਰਜ਼ਿਆਂ ਕਾਰਨ ਕਿਸਾਨਾਂ ‘ਤੇ ਵਾਰੰਟ ਅਤੇ ਕੁਰਕੀ ਬੰਦ ਕੀਤੀ ਜਾਵੇ, ਬੈਂਕ ਵੱਲੋਂ ਚੱਲ ਰਹੇ 22000 ਰੁਪਏ ਤੁਰੰਤ ਵਾਪਸ ਕੀਤੇ ਜਾਣ।

Spread the love