ਡਾਇਲਾਗ ਐਸੋਸੀਏਟ, ਟਾਂਡਾ ਉੜਮੁੜ (ਹੁਸ਼ਿਆਰਪੁਰ)। ਅਮਰੀਕਾ ਵਿੱਚ ਕਾਮਯਾਬੀ ਦਾ ਝੰਡਾ ਬੁਲੰਦ ਕਰਨ ਵਾਲੇ ਭਾਰਤੀਆਂ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ। ਅਹੀਆਪੁਰ, ਟਾਂਡਾ ਦੇ ਪੁਰੀ ਪਰਿਵਾਰ ਦੀ ਬੇਟੀ ਸੇਜਲ ਪੁਰੀ ਨੇ ਅਮਰੀਕਾ ‘ਚ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸੇਜਲ ਨੇ ਮਿਸ ਇੰਡੀਆ ਕੈਲੀਫੋਰਨੀਆ-2022 ਦਾ ਖਿਤਾਬ ਜਿੱਤਿਆ ਹੈ। ਬੀਤੇ ਦਿਨ ਕੈਲੀਫੋਰਨੀਆ ਦੇ ਮਿਲਪਿਟਾਸ ਸਿਟੀ ਵਿੱਚ ਹੋਏ ਮੁਕਾਬਲੇ ਵਿੱਚ ਉਸ ਨੇ ਸਾਰੇ ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸ ਇੰਡੀਆ ਕੈਲੀਫੋਰਨੀਆ ਦਾ ਤਾਜ ਆਪਣੇ ਸਿਰ ‘ਤੇ ਸਜਾਇਆ।

Spread the love