ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਨੂੰ ਮਜਬੂਤ ਕਰਨ ਲਈ ਜੁਟੇ ਹੋਏ ਹਨ। ਉਨ੍ਹਾਂ ਨੇ ਅੱਜ ਸੰਗਰੂਰ ਦੇ ਬਨਾਸਰ ਬਾਗ ਵਿੱਚ ਸਵੇਰ ਦੀ ਸੈਰ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅੱਜ ਸਵੇਰੇ ਸੰਗਰੂਰ ਦੇ ਲੋਕਾਂ ਨੂੰ ਮਿਲਦੇ ਨਜ਼ਰ ਆਏ। ਸੈਰ ਤੋਂ ਬਾਅਦ ਉਨ੍ਹਾਂ ਨੇ ਲੇਬਰ ਚੌਕ ਜਾ ਕੇ ਮਜ਼ਦੂਰਾਂ ਨਾਲ ਬੈਠ ਕੇ ਸਮਾਂ ਬਿਤਾਇਆ। ਮਜ਼ਦੂਰਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨਾ ਤਾਂ ਸਾਡੀ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਬਾਰੇ ਸੋਚਿਆ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਕੁਝ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਫੈਕਟਰੀਆਂ ਵਿੱਚ ਪੰਜਾਬ ਦੇ 80% ਲੋਕਾਂ ਨੂੰ ਕੰਮ ਮਿਲਣ ਦੀ ਮੰਗ ਜਾਇਜ਼ ਹੈ। ਇਹ ਲੋਕ ਸਰਕਾਰ ਤੋਂ ਨੌਕਰੀ ਨਹੀਂ ਮੰਗ ਰਹੇ, ਸਗੋਂ ਉਹ ਜਿੱਥੇ ਕੰਮ ਕਰਦੇ ਹਨ, ਉੱਥੇ ਕੰਮ ਦਾ ਵੱਧ ਹਿੱਸਾ ਮੰਗ ਰਹੇ ਹਨ ਕਿਉਂਕਿ ਬਾਹਰੋਂ ਲੋਕ ਆ ਕੇ ਉੱਥੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਅਪੀਲ ਕਰਾਂਗਾ ਤੇ ਵਿਧਾਨ ਸਭਾ ਵਿੱਚ ਸਵਾਲ ਵੀ ਉਠਾਵਾਂਗਾ ਕਿ ਇਸ ਮੰਗ ਵੱਲ ਧਿਆਨ ਦਿੱਤਾ ਜਾਵੇ। ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਦੋ ਮਹੀਨੇ ਦੇ ਕਾਰਜਕਾਲ ‘ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਕਿੱਥੇ ਕੁਝ ਨਹੀਂ ਕਹਾਂਗਾ, ਜਨਤਾ ਦੱਸੇਗੀ ਕਿ ਸਰਕਾਰ ਫੇਲ੍ਹ ਹੈ ਜਾਂ ਪਾਸ, ਇਸ ਬਾਰੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ।

Spread the love