ਕਾਮਨਵੈਲਥ ਖੇਡਾਂ `ਚ ਇੱਕ ਵਾਰ ਫ਼ਿਰ ਤੋਂ ਭਾਰਤ ਦਾ ਨਾਂ ਚਮਕਿਆ ਹੈ। ਹਰਿਆਣਾ ਦੇ ਛੋਰੇ ਸੁਧੀਰ ਲਾਠ ਨੇ ਪੈਰਾ ਪਾਵਰਲਿਫ਼ਟਿੰਗ `ਚ ਸੋਨੇ ਦਾ ਮੈਡਲ ਜਿੱਤਿਆ ਹੈ। ਦਸ ਦਈਏ ਕਿ ਸੁਧੀਰ 7 ਵਾਰ ਨੈਸ਼ਨਲ ਗੋਲਡ ਮੈਡਲਿਸਟ ਰਹੇ ਹਨ। ਲਾਠ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਅਤੇ ਪਿੰਡ ਵਾਸੀਆਂ ਸਮੇਤ ਸਮੂਹ ਖੇਡ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਹੈ। ਸੋਨੀਪਤ ਦੇ ਪਿੰਡ ਲਾਠ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਸੁਧੀਰ ਲਾਠ ਬਚਪਨ ਤੋਂ ਹੀ ਇੱਕ ਪ੍ਰਤਿਭਾਸ਼ਾਲੀ ਸਨ।

Spread the love