ਜੇਕਰ ਤੁਹਾਡੇ ਕੋਲ ਇਸ ਹਫਤੇ ਬੈਂਕਾਂ ਨਾਲ ਜੁੜਿਆ ਕੋਈ ਕੰਮ ਹੈ, ਤਾਂ ਉਸ ਨੂੰ ਆਨਲਾਈਨ ਨਿਪਟਾਉਣਾ ਬਿਹਤਰ ਰਹੇਗਾ ਕਿਉਂ ਕਿ RBI ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਹਫ਼ਤੇ ਬੈਂਕ 6 ਦਿਨਾਂ ਲਈ ਬੰਦ ਰਹਿਣਗੇ। ਰਿਜ਼ਰਵ ਬੈਂਕ ਹਰ ਵਿੱਤੀ ਸਾਲ ‘ਚ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਤੈਅ ਕਰਦਾ ਹੈ। ਇਹ ਹਰ ਰਾਜ ਲਈ ਵੱਖਰੀ ਹੋ ਸਕਦੀ ਹੈ। RBI ਨੇ 3 ਸ਼੍ਰੇਣੀਆਂ ਵਿੱਚ ਬੈਂਕਾਂ ਲਈ ਛੁੱਟੀਆਂ ਦਾ ਸਮਾਂ ਤੈਅ ਕੀਤਾ ਹੈ। ਇਸ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀਆਂ ਛੁੱਟੀਆਂ, ਰੀਅਲ ਟਾਈਮ ਗ੍ਰਾਸ ਸੈਟਲਮੈਂਟ ਛੁੱਟੀਆਂ ਅਤੇ ਬੈਂਕ ਖਾਤੇ ਦੀਆਂ ਛੁੱਟੀਆਂ ਸ਼ਾਮਲ ਹਨ। ਜੇਕਰ ਪੂਰੇ ਮਹੀਨੇ ਦੀ ਗੱਲ ਕਰੀਏ ਤਾਂ ਅਗਸਤ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੈਂਕਾਂ ‘ਚ ਕੁੱਲ 18 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। RBI ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਹਫ਼ਤੇ 8, 9, 11, 12, 13 ਅਤੇ 14 ਅਗਸਤ ਨੂੰ ਬੈਂਕ ਬੰਦ ਰਹਿਣਗੇ। ਰਕਸ਼ਾ ਬੰਧਨ, ਮੁਹੱਰਮ ਅਤੇ ਦੇਸ਼ ਭਗਤੀ ਦਿਵਸ ਵਰਗੇ ਤਿਉਹਾਰਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ। ਅਜਿਹੇ ‘ਚ 10 ਅਗਸਤ ਯਾਨੀ ਬੁੱਧਵਾਰ ਨੂੰ ਹੀ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਕੰਮ ਹੋਵੇਗਾ।

Spread the love