ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ‘ਚ ਮੰਗਲਵਾਰ ਦੁਪਹਿਰ ਨੂੰ ਰਾਸ਼ਟਰੀ ਰਾਜਮਾਰਗ-60 ‘ਤੇ ਇਕ ਆਟੋਰਿਕਸ਼ਾ ਅਤੇ ਰਾਜ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ ‘ਚ 8 ਮਹਿਲਾ ਮਜ਼ਦੂਰਾਂ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਰਾਮਪੁਰਹਾਟ ਨੇੜੇ ਮੱਲਾਰਪੁਰ ਵਾਪਰੀ ਜਦੋਂ ਯਾਤਰੀਆਂ ਨਾਲ ਭਰਿਆ ਇੱਕ ਆਟੋਰਿਕਸ਼ਾ ਦੱਖਣੀ ਬੰਗਾਲ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਟਕਰਾ ਗਿਆ।

ਬੀਰਭੂਮ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ SP ਨਗੇਂਦਰ ਨਾਥ ਤ੍ਰਿਪਾਠੀ ਨੇ ਕਿਹਾ ਕਿ 3 ਪਹੀਆ ਵਾਹਨ ਵਿੱਚ 8 ਔਰਤਾਂ ਸਵਾਰ ਸਨ ਅਤੇ ਨੌਵੀਂ ਪੀੜਤ ਇਸਦੀ ਡਰਾਈਵਰ ਸੀ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਝੋਨੇ ਦੇ ਖੇਤ ਤੋਂ ਘਰ ਪਰਤ ਰਹੀਆਂ ਸਨ। SP ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਰਾਮਬਾਗ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ। ਬੱਸ ਅਰਾਮਬਾਗ ਤੋਂ ਦੁਰਗਾਪੁਰ ਜਾ ਰਹੀ ਸੀ, ਉਸ ਵੇਲੇ ਹੀ ਇਸ ਦੀ ਟੱਕਰ ਹੋ ਗਈ।

Spread the love