ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਕੈਬਨਿਟ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਗ੍ਰਹਿ ਤੇ ਵਿੱਤ ਵਿਭਾਗ ਦਿੱਤਾ ਗਿਆ ਹੈ ਜਦਕਿ ਸ਼ਹਿਰੀ ਵਿਕਾਸ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ ਹੈ। ਮਹਾਰਾਸ਼ਟਰ ਵਿਚ ਮੁੱਖ ਮੰਤਰੀ ਬਣਨ ਤੋਂ 39 ਦਿਨਾਂ ਬਾਅਦ 18 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਮੁੱਖ ਮੰਤਰੀ ਨੇ 50-50 ਦੇ ਫਾਰਮੂਲੇ ਤਹਿਤ ਭਾਜਪਾ ਤੇ ਸ਼ਿੰਦੇ ਗਰੁੱਪ ਦੇ ਨੌਂ-ਨੌਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜੇ ਲੋੜ ਪਈ ਤਾਂ ਮੰਤਰੀ ਮੰਡਲ ਦੇ ਅਗਲੇ ਵਿਸਤਾਰ ਤੋਂ ਪਹਿਲਾਂ ਸ਼ਿੰਦੇ ਗੁੱਟ ਨਾਲ ਵਿਭਾਗਾਂ ਦਾ ਫੇਰਬਦਲ ਕੀਤਾ ਜਾਵੇਗਾ।

ਮਾਲੀਆ ਵਿਭਾਗ ਭਾਰਤੀ ਜਨਤਾ ਪਾਰਟੀ ਦੇ ਰਾਧਾਕ੍ਰਿਸ਼ਨਾ ਪਾਟਿਲ ਨੂੰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਪਾਟਿਲ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਫੜਨਵੀਸ ਨੂੰ ਗ੍ਰਹਿ ਤੇ ਵਿੱਤ ਤੋਂ ਇਲਾਵਾ ਕਾਨੂੰਨ ਤੇ ਨਿਆਂ, ਜਲ ਵਸੀਲੇ, ਹਾਊਸਿੰਗ, ਊਰਜਾ ਵਿਭਾਗ ਵੀ ਦਿੱਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜਲੇ ਚੰਦਰਕਾਂਤ ਪਾਟਿਲ ਨੂੰ ਉਚ ਤੇ ਤਕਨੀਕੀ ਸਿੱਖਿਆ ਵਿਭਾਗ ਦਿੱਤੇ ਗਏ ਹਨ। ਮੁੰਬਈ ਦੇ ਸਾਬਕਾ ਭਾਜਪਾ ਮੁਖੀ ਮੰਗਲ ਪ੍ਰਭਾਤ ਲੋਧਾ ਨੂੰ ਸੈਰ ਸਪਾਟਾ ਵਿਭਾਗ ਦਿੱਤਾ ਗਿਆ ਹੈ

Spread the love