ਕਰਨਾਟਕ ਸਰਕਾਰ ਭਲਕੇ ਚੌਥੀ ਗਰੰਟੀ ਪੂਰੀ ਕਰੇਗੀ ਔਰਤਾਂ ਨੂੰ ਮਿਲਣਗੇ 2000 ਰੁਪਏ ਮਹੀਨਾ

ਚੰਡੀਗੜ੍ਹ: ਕਰਨਾਟਕ ਸਰਕਾਰ ਪੰਜ ਚੋਣਾਵੀ ਗਰੰਟੀਆਂ ਵਿਚੋਂ ਬੁੱਧਵਾਰ ਤੋਂ ਆਪਣੀ ਚੌਥੀ ਗਾਰੰਟੀ ‘ਗ੍ਰੁਹਿ ਲਕਸ਼ਮੀ ਯੋਜਨਾ’ (Gruha Laxmi Yojana) ਸ਼ੁਰੂ ਕਰਨ ਜਾ ਰਹੀ ਹੈ। ਮੈਸੂਰ ਵਿੱਚ ਭਲਕ ਤੋਂ ਇੱਕ ਕਰੋੜ ਤੋਂ ਵੱਧ ਔਰਤਾਂ ਨੂੰ 2,000 ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਯੋਜਨਾ ਸ਼ੁਰੂ ਕੀਤੀ ਜਾਵੇਗੀ।

ਇਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਐੱਮ. ਮਲਿਕਾਰਜੁਨ ਖੜਗੇ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

‘ਗ੍ਰਹਿ ਲਕਸ਼ਮੀ’ ਯੋਜਨਾ ਲਈ ਲਗਭਗ 1.08 ਕਰੋੜ ਸੰਭਾਵੀ ਲਾਭਪਾਤਰੀਆਂ ਨੇ ਨਾਮ ਦਰਜ ਕਰਵਾਇਆ ਹੈ। ਇਹ ਸਕੀਮ ਮਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਚੋਣਾਂ ਤੋਂ ਪਹਿਲਾਂ ਕਾਂਗਰਸ ਦੀਆਂ 5 ‘ਚੋਣ ਗਾਰੰਟੀਆਂ’ ਵਿੱਚੋਂ ਇੱਕ ਹੈ।

Spread the love